Tarsem Lal

ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ

ਲਾਸ਼ ਨਹਿਰ ਕੰਢੇ ਦੱਬੀ, ਨਲਕੇ ਦੀ ਹੱਥੀ ਨਾਲ ਘਟਨਾ ਨੂੰ ਦਿੱਤਾ ਅੰਜਾਮ

ਬਨੂੜ, 26 ਜੁਲਾਈ :-ਥਾਣਾ ਬਨੂੜ ਅਧੀਨ ਪੈਂਦੇ ਪਿੰਡ ਉੜਦਨ ਦੇ 30 ਸਾਲਾਂ ਨੌਜਵਾਨ ਦਾ ਦੋਸਤ ਨੇ ਕਤਲ ਕਰ ਕੇ ਲਾਸ਼ ਨਹਿਰ ਕੰਢੇ ਝਾੜੀਆਂ ’ਚ ਦਬ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਹਵਾਲੇ ਕੀਤੇ ਇਕ ਨੌਜਵਾਨ ਦੀ ਸਨਾਖ਼ਤ ਤੇ ਲਾਸ਼ ਦੀ ਬਰਾਮਦਗੀ ਕਰ ਕੇ ਏ. ਪੀ. ਜੈਨ ਹਸਪਤਾਲ ਰਾਜਪੁਰਾ ਵਿਖੇ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਤਰਸੇਮ ਲਾਲ ਕੁਆਰਾ ਸੀ।

ਮ੍ਰਿਤਕ ਦੇ ਭਰਾ ਪਵਨ ਕੁਮਾਰ ਪੁੱਤਰ ਮਾਮ ਰਾਜ ਨੇ ਦੱਸਿਆ ਕਿ ਮੇਰਾ ਭਰਾ ਤਰਸੇਮ ਸਿੰਘ 20 ਜੁਲਾਈ ਨੂੰ ਘਰ ਤੋਂ ਗਿਆ ਪਰ ਮੁੜ ਵਾਪਸ ਨਹੀਂ ਆਇਆ। ਉਪਰੰਤ 21 ਜੁਲਾਈ ਨੂੰ ਬਨੂੜ ਥਾਣੇ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਚੈੱਕ ਕੀਤੇ ਗੁਆਂਢੀਆਂ ਦੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਤਰਸੇਮ ਆਪਣੇ ਦੋਸਤ ਸ਼ੁਭਮ ਉਰਫ ਸੁਭੀ ਵਾਸੀ ਖੇੜਾ ਗੱਜੂ ਦੇ ਮੋਟਰਸਾਈਕਲ ’ਤੇ ਜਾਂਦਾ ਵਿਖਾਈ ਦਿੰਦਾ ਹੈ।

ਉਨ੍ਹਾਂ ਦੱਸਿਆ ਕਿ ਜਦੋ ਮੈਂ ਆਪਣੇ ਰਿਸ਼ਤੇਦਾਰ ਸੁਭਾਸ਼ ਚੰਦ ਨਾਲ ਸੁਭਮ ਦੇ ਘਰ ਪਤਾ ਕਰਨ ਗਏ। ਸੁਭਮ ਵੇਖ ਕੇ ਘਬਰਾਅ ਗਿਆ ਤੇ ਆਪਣੇ ਦੋਸਤ ਮ੍ਰਿਤਕ ਤਰਸੇਮ ਦਾ ਕਾਤਲ ਕਰਨ ਦੀ ਗੱਲ ਕਬੂਲੀ। ਉਸਨੇ ਕਿਹਾ ਕਿ ਤਰਸੇਮ ਤੇ ਮੈਂ ਫਰੀਦਪੁਰ ਦੇ ਠੇਕੇ ’ਤੇ ਦਾਰੂ ਪੀਣ ਲਈ ਗਏ ਸਨ, ਉਥੇ ਜਸਪਾਲ ਸਿੰਘ ਟੋਨੀ ਮਾਣਕਪੁਰ ਅਤੇ ਗੁਰਪ੍ਰੀਤ ਸਿੰਘ ਟੈਟਾ ਵਾਸੀ ਪਿੰਡ ਗੀਗੇ ਮਾਜਰਾ ਤੇ ਕਰਨ ਨੇਪਾਲੀ ਵਾਸੀਅਨ ਗੀਗੇਮਾਜਰਾ ਵੀ ਆ ਗਏ।

ਇਹ ਸਾਰੇ ਨੇੜਲੇ ਪਿੰਡਾਂ ਦੇ ਹੋਣ ਕਾਰਨ ਇਕ-ਦੂਜੇ ਦੇ ਦੋਸਤ ਸਨ। ਸੁਭਮ ਨੇ ਮੰਨਿਆ ਕਿ ਉਨ੍ਹਾਂ ਅਹਾਤੇ ’ਚ ਦਾਰੂ ਪੀਣ ਉਪਰੰਤ ਐੱਸ. ਵਾਈ. ਐੱਲ. ਨਹਿਰ ਦੇ ਕੰਢੇ ਆ ਗਏ ਤੇ ਉਥੇ ਫਿਰ ਪੀਣ ਲੱਗੇ। ਉਥੇ ਇਨ੍ਹਾਂ ਦੀ ਤਕਰਾਰ ਹੋਈ ਤੇ ਗੁਰਪ੍ਰੀਤ ਟੈਂਟੇ ਨੇ ਤਰਸੇਮ ਦੇ ਸਿਰ ’ਚ ਨਲਕੇ ਦੀ ਹੱਥੀ ਮਾਰੀ। ਜਦੋ ਉਹ ਹੇਠਾਂ ਡਿੱਗ ਗਿਆ ਤੇ ਅਸੀਂ ਉਸ ਨੂੰ ਉਥੇ ਛੱਡ ਕੇ ਭੱਜ ਗਏ।

ਸੁਭਮ ਨੇ ਦੱਸਿਆ ਕਿ ਉਸੇ ਰਾਤ ਕਰੀਬ 8 ਵਜੇ ਗੁਰਪ੍ਰੀਤ ਸਿੰਘ ਤੇ ਕਰਨ ਨੇਪਾਲੀ ਮੇਰੇ ਘਰ ਆਏ ਤੇ ਮੈਨੂੰ ਆਪਣੇ ਨਾਲ ਬਿਠਾ ਕੇ ਉਥੇ ਲੈ ਗਏ। ਅਸੀਂ ਟੋਆ ਪੁੱਟ ਕੇ ਤਰਸੇਮ ਸਿੰਘ ਦੀ ਲਾਸ਼ ਨੂੰ ਮਿੱਟੀ ’ਚ ਦੱਬਿਆ।

ਉਸ ਵੱਲੋਂ ਦੋਸ਼ ਕਬੂਲ ਕਰ ਲੈਣ ’ਤੇ ਮੁਲਜ਼ਮ ਸੁਭਮ ਨੂੰ 24 ਜੁਲਾਈ ਨੂੰ ਪੁਲਸ ਹਵਲੇ ਕਰ ਦਿੱਤਾ ਪਰ ਪਤਾ ਲੱਗਾ ਕਿ ਪੁਲਸ ਨੇ ਮੁਲਜ਼ਮ ਨੂੰ ਰਾਤ ਵੇਲੇ ਕਿਸੇ ਦੀ ਜ਼ਿੰਮੇਵਾਰੀ ’ਤੇ ਘਰ ਭੇਜ ਦਿੱਤਾ ਸੀ, ਜਦੋ ਸਮੁੱਚੀ ਘਟਨਾ ਦੀ ਚਰਚਾ ਹੋਈ, ਪੁਲਸ ਨੇ ਹਰਕਤ ’ਚ ਆਂਉਦੀਆਂ 25 ਜੁਲਾਈ ਨੂੰ ਸੁਭਮ ਨੂੰ ਥਾਣੇ ਸੱਦਿਆ ਤੇ ਇਕ ਹੋਰ ਮੁਲਜ਼ਮ ਜਸਪਾਲ ਸਿੰਘ ਟੋਨੀ ਪਿੰਡ ਮਾਣਕਪੁਰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੀ ਸਨਾਖ਼ਤ ’ਤੇ ਲੰਘੀ ਦੇਰ ਰਾਤ ਲਾਸ਼ ਨੂੰ ਮਿੱਟੀ ’ਚੋਂ ਕੱਢਿਆ ਗਿਆ ਤੇ ਪੋਸਟ ਮਾਰਟਮ ਕਰਾਉਣ ਉਪਰੰਤ ਸੰਸਕਾਰ ਕੀਤਾ ਗਿਆ।

ਥਾਣਾ ਮੁਖੀ ਬਨੂੜ ਅਕਾਸ਼ਦੀਪ ਸ਼ਰਮਾਂ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਰਾਣੀ ਰੰਜ਼ਿਸ ਕਾਰਨ ਕਾਤਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਭਮ ਨੂੰ ਸ਼ੱਕ ਦੇ ਅਾਧਾਰ ’ਤੇ ਲੈ ਕੇ ਆਏ ਸਨ ਪਰ ਰਾਤ ਨੂੰ ਬਿਨਾਂ ਮੁਕੱਦਮਾ ਦਰਜ ਕੀਤੇ ਥਾਣੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਪਹਿਲਾ ਦਰਜ ਕਰਾਈ ਸ਼ਿਕਾਇਤ ਨੂੰ ਗੁੰਮਸੁਦਗੀ ਦੀ ਦੱਸਿਆ।

Read More : ਗੈਸ-ਪਾਈਪ ਲੀਕ ਹੋਣ ‘ਤੇ ਹੋਇਆ ਧਮਾਕਾ , ਲੱਗੀ ਅੱਗ

Leave a Reply

Your email address will not be published. Required fields are marked *