3 ਪਿਸਤੌਲ ਤੇ 6 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ, 24 ਜੁਲਾਈ :-ਇਕ ਪਾਸੇ ਜਿੱਥੇ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੀ ਆਮਦ ਅਤੇ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਾਈ ਜਾ ਚੁੱਕੀ ਹੈ, ਉਥੇ ਹੀ ਦੂਸਰੇ ਪਾਸੇ ਭਾਰਤ-ਪਾਕਿ ਬਾਰਡਰ ’ਤੇ ਹਾਲਾਤ ਕੁਝ ਹੋਰ ਹੀ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਿੲਕ ਹੀ ਦਿਨ ਵਿਚ ਸਰਹੱਦੀ ਪਿੰਡ ਮੋਦੇ ਦੇ ਿੲਲਾਕੇ ਵਿਚ 5 ਪਾਕਿਸਤਾਨ ਡਰੋਨ ਜ਼ਬਤ ਕੀਤੇ ਹਨ। ਉਨ੍ਹਾਂ ਨਾਲ 3 ਪਿਸਤੌਲ, 3 ਮੈਗਜ਼ੀਨ ਅਤੇ 6 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਇਸ ਪਿੰਡ ਦੇ ਨਾਲ ਲੱਗਦੇ ਇਕ ਹੋਰ ਪਿੰਡ ਅਟਾਰੀ ’ਚ ਇਕ ਮਿੰਨੀ ਪਾਕਿਸਤਾਨੀ ਡਰੋਨ ਵੀ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਿੲਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਬੀਤੇ ਦਿਨ ਵੀ ਬੀ. ਐੱਸ. ਐੱਫ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਉਂਦੇ ਹੋਏ 2 ਸਮੱਗਲਰਾਂ ਨੂੰ 8 ਪਿਸਤੌਲਾਂ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।
Read More : ਈ. ਡੀ. ਨੇ ਸਾਬਕਾ ਸੰਸਦ ਮੈਂਬਰ ਦੇ ਪੁੱਤਰ ਦੇ 127 ਕਰੋੜ ਦੇ ਸ਼ੇਅਰ ਕੀਤੇ ਜ਼ਬਤ
