5 ਅਤਿ-ਆਧੁਨਿਕ ਪਿਸਤੌਲਾਂ, ਮਿੰਨੀ ਡਰੋਨ ਅਤੇ ਪਿਸਤੌਲਾਂ ਦੇ ਪੁਰਜ਼ੇ ਜ਼ਬਤ
ਅੰਮ੍ਰਿਤਸਰ, 23 ਜੁਲਾਈ :-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਅਟਾਰੀ ਰੋਡ ’ਤੇ ਇਕ ਨਾਕੇ ਦੌਰਾਨ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ 5 ਅਤਿ-ਆਧੁਨਿਕ ਗਲੌਕ ਪਿਸਤੌਲਾਂ ਬਰਾਮਦ ਕੀਤੀਆਂ ਹਨ।
ਇਸ ਤੋਂ ਇਲਾਵਾ ਸਮੱਗਲਰਾਂ ਵੱਲੋਂ ਵਰਤਿਆ ਗਿਆ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ, ਜਦੋਂਕਿ ਇਕ ਹੋਰ ਮਾਮਲੇ ’ਚ ਸਰਹੱਦੀ ਪਿੰਡ ਧਨੌਏ ਕਲਾਂ ਦੇ ਖੇਤਰ ’ਚ ਇਕ ਵਾਰ ਫਿਰ ਬੀ. ਐੱਸ. ਐੱਫ. ਟੀਮ ਨੇ ਇਕ ਮਿੰਨੀ ਪਾਕਿਸਤਾਨੀ ਡਰੋਨ ਅਤੇ ਪਿਸਤੌਲ ਦੇ ਪੁਰਜ਼ੇ, ਜ਼ਿੰਦਾ ਕਾਰਤੂਸ ਅਤੇ 2 ਮੈਗਜ਼ੀਨਾਂ ਜ਼ਬਤ ਕੀਤੇ ਹਨ।

ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਬੀ. ਐੱਸ. ਐੱਫ. ਵੱਲੋਂ ਏ. ਐੱਨ. ਟੀ. ਐੱਫ., ਪੰਜਾਬ ਪੁਲਸ ਅਤੇ ਸੀ. ਆਈ. ਏ. ਸਟਾਫ ਨਾਲ ਿਮਲ ਕੇ ਵੱਡੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ, ਿਜਸ ’ਚ ਭਾਰੀ ਮਾਤਰਾ ’ਚ ਹੈਰੋਇਨ ਅਤੇ ਹਥਿਆਰ ਫੜੇ ਜਾ ਰਹੇ ਹਨ।
Read More : ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ