ਪੁਲਿਸ ਨੇ 2 ਨੌਜਵਾਨਾਂ ਨੂੰ ਕੀਤਾ ਨਾਮਜ਼ਦ, ਇਕ ਗ੍ਰਿਫਤਾਰ
ਸ੍ਰੀ ਗੋਇੰਦਵਾਲ ਸਾਹਿਬ, 22 ਜੁਲਾਈ : ਜ਼ਿਲਾ ਤਰਨਤਾਰਨ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਇਕ ਪਿੰਡ ਵਿਚ 2 ਦੋਸਤਾਂ ਵੱਲੋਂ ਕਥਿਤ ਤੌਰ ’ਤੇ ਦੋਸਤ ਨੂੰ ਨਸ਼ੇ ਦਾ ਟੀਕਾ ਲਗਾਇਆ ਗਿਆ ਪਰ ਡੋਜ਼ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਨੌਜਵਾਨ ਨੂੰ ਟੀਕਾ ਲਗਾਉਣ ਵਾਲੇ 2 ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਪੂਰਨ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਤੁੜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਸ਼ਾਮ ਪਿੰਡ ਦੇ ਹੀ ਭੁਪਿੰਦਰ ਸਿੰਘ ਭਿੰਦਾ ਅਤੇ ਲਵਪ੍ਰੀਤ ਸਿੰਘ ਮੰਗਾ ਉਨ੍ਹਾਂ ਦੇ ਘਰ ਆਏ ਅਤੇ ਉਸਦੇ ਲੜਕੇ ਚਮਕੌਰ ਸਿੰਘ ਦੇ ਕਮਰੇ ਵਿਚ ਗਏ। ਕੁਝ ਦੇਰ ਬਾਅਦ ਦੋਵੇਂ ਜਣੇ ਚਲੇ ਗਏ, ਜਦੋਂ ਉਸਨੇ ਚਮਕੌਰ ਸਿੰਘ ਨੂੰ ਆਵਾਜ਼ ਦਿੱਤੀ ਤਾਂ ਉਸਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਉਹ ਕਮਰੇ ਵਿਚ ਗਿਆ ਤਾਂ ਵੇਖਿਆ ਕਿ ਲੜਕਾ ਕਮਰੇ ਵਿਚ ਪਿਆ ਤੜਫ ਰਿਹਾ ਸੀ, ਜਿ ਨੇ ਦੱਸਿਆ ਕਿ ਭਿੰਦਾ ਤੇ ਮੰਗਾ ਨੇ ਉਸ ਨੂੰ ਜ਼ਿਆਦਾ ਨਸ਼ੇ ਵਾਲਾ ਟੀਕਾ ਲਗਾ ਦਿੱਤਾ ਹੈ।
ਉਸਨੇ ਦੱਸਿਆ ਕਿ ਸਰਿੰਜ ਵੀ ਉਸਦੇ ਲੜਕੇ ਦੇ ਕੋਲ ਹੀ ਪਈ ਸੀ। ਉਹ ਤੁਰੰਤ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲੈ ਕੇ ਗਿਆ, ਜਿਥੇ ਉਸਦੇ ਲੜਕੇ ਦੀ ਮੌਤ ਹੋ ਗਈ।
ਇਸ ਦੌਰਾਨ ਥਾਣਾ ਗੋਇੰਦਵਾਲ ਸਾਹਿਬ ਦੀ ਆਉ੍ਂਦੀ ਪੁਲਸ ਚੌਂਕੀ ਫਤਿਆਬਾਦ ਦੇ ਇੰਚਾਰਜ ਏ. ਐੱਸ. ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਭਿੰਦਾ ਅਤੇ ਲਵਪ੍ਰੀਤ ਸਿੰਘ ਮੰਗਾ ਨੂੰ ਕੇਸ ਵਿਚ ਨਾਮਜ਼ਦ ਕਰਨ ਦੇ ਨਾਲ-ਨਾਲ ਮੰਗਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜਦੋਂਕਿ ਭਿੰਦਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਐਂਟੀ ਗੈਂਗਸਟਰ ਟਾਸਕ ਫੋਰਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ