road accident

ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ, ਬੱਚਾ ਜ਼ਖਮੀ

ਟਰੱਕ ਨੇ ਸਕੂਟੀ ਨੂੰ ਮਾਰੀ ਟੱਕਰ

ਮੁਕੇਰੀਆਂ, 20 ਜੁਲਾਈ : ਜ਼ਿਲਾ ਹੁਸ਼ਿਆਰਪੁਰ ਵਿਚ ਰਾਜ ਮਾਰਗ ਜਲੰਧਰ-ਪਠਾਨਕੋਟ ’ਤੇ ਪੈਂਦੇ ਕਸਬਾ ਮੁਸਾਹਿਬਪੁਰ ਦੇ ਨੇੜੇ ਇਕ ਟਰੱਕ ਦੀ ਸਕੂਟਰੀ ਨਾਲ ਟੱਕਰ ਹੋਣ ਕਾਰਨ 2 ਲੋਕਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਭੰਗਾਲਾ ਐੱਸ. ਆਈ. ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਰਾਕੇਸ਼ ਕੁਮਾਰ (32), ਪੁੱਤਰ ਮਦਨ ਲਾਲ ਵਾਸੀ ਭੱਟੀਆਂ ਰਾਜਪੂਤਾਂ, ਆਪਣੀ ਪਤਨੀ ਅੰਜੂ ਬਾਲਾ ਅਤੇ ਪੁੱਤਰ ਮਨਪ੍ਰੀਤ (4) ਨਾਲ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਪਠਾਨਕੋਟ ਤੋਂ ਆਪਣੇ ਪਿੰਡ ਆ ਰਿਹਾ ਸੀ। ਜਿਵੇਂ ਹੀ ਉਹ ਮੁਸਾਫਿਰ ਸ਼ਹਿਨਾਈ ਗ੍ਰੈਂਡ ਵਿਲਾ ਦੇ ਸਾਹਮਣੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਸੜਕ ’ਤੇ ਬੁਰੀ ਤਰ੍ਹਾਂ ਡਿੱਗ ਪਏ। ਜਿਸ ਕਾਰਨ ਸਕੂਟੀ ਸਵਾਰ ਜੋੜੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ।

ਟਰੱਕ ਡਰਾਈਵਰ ਨੇ ਸਥਿਤੀ ਦਾ ਫਾਇਦਾ ਉਠਾਇਆ ਅਤੇ ਟਰੱਕ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਉੱਥੇ ਇਕੱਠੇ ਹੋਏ ਲੋਕਾਂ ਨੇ ਤਿੰਨਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ। ਮ੍ਰਿਤਕ ਜੋੜੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖਿਆ ਗਿਆ। ਬੱਚੇ ਨੂੰ ਇਲਾਜ ਲਈ ਵਾਰਡ ਵਿਚ ਦਾਖਲ ਕਰਵਾਇਆ ਗਿਆ ਪਰ ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

Read More : ਸਲੀਪਿੰਗ ਰਾਜਕੁਮਾਰ ਦਾ ਦਿਹਾਂਤ

Leave a Reply

Your email address will not be published. Required fields are marked *