ਐੱਸ. ਜੀ. ਪੀ. ਸੀ. ਅਤੇ ਅੰਮ੍ਰਿਤਸਰ ਪੁਲਿਸ ਚੌਕਸ
ਅੰਮ੍ਰਿਤਸਰ, 15 ਜੁਲਾਈ : ਹਰਿਮੰਦਰ ਸਾਹਿਬ ਨੂੰ ਲਗਾਤਾਰ ਦੂਜੇ ਦਿਨ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇਕ ਈਮੇਲ ‘ਤੇ ਮਿਲੀ ਸੀ, ਜਿਸ ਵਿਚ ਲਿਖਿਆ ਸੀ – ਪਾਈਪਾਂ ਵਿਚ ਆਰ. ਡੀ. ਐਕਸ. ਭਰੇ ਹੋਏ ਹਨ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਅਤੇ ਅੰਮ੍ਰਿਤਸਰ ਪੁਲਿਸ ਚੌਕਸ ਹੋ ਗਈ ਹੈ। ਐਸ. ਜੀ. ਪੀ. ਸੀ. ਨੇ ਹਰਿਮੰਦਰ ਸਾਹਿਬ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਸ ਦੌਰਾਨ ਬੰਬ ਸਕੁਐਡ ਦੀਆਂ ਟੀਮਾਂ ਨੇ ਚੈਕਿੰਗ ਕੀਤੀ।
ਐੱਸ. ਜੀ,. ਪੀ. ਸੀ. ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਧਮਕੀ ਦਿੱਤੀ ਹੈ ਕਿ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ, ਜੋ ਲੋਕ ਧਮਕੀ ਦੇ ਰਹੇ ਹਨ, ਉਹ ਸਿਰਫ਼ ਹਰਿਮੰਦਰ ਸਾਹਿਬ ਬਾਰੇ ਹੀ ਗੱਲ ਨਹੀਂ ਕਰਦੇ, ਸਗੋਂ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਵੀ ਗੱਲ ਕਰ ਰਹੇ ਹਨ। ਧਮਕੀ ਦੇਣ ਵਾਲੇ ਇਨ੍ਹਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ। ਉਹ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਕਰਨ ਲਈ ਅਜਿਹਾ ਕਰਦੇ ਹਨ।
Read More : ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ
