ਪੁਲਿਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆ੍ਂ ਦੀ ਕਰ ਰਹੀ ਜਾਂਚ
ਗੁਰੂਗ੍ਰਾਮ, 15 ਜੁਲਾਈ : ਹਰਿਆਣਾ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ‘ਤੇ ਜਾਨਲੇਵਾ ਹਮਲੇ ਦੀ ਖ਼ਬਰ ਹੈ। ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਵਿਚ ਕੁਝ ਅਣਪਛਾਤੇ ਬਦਮਾਸ਼ਾਂ ਨੇ ਐਸਪੀਆਰ ਰੋਡ ‘ਤੇ ਗਾਇਕ ‘ਤੇ ਗੋਲੀਬਾਰੀ ਕੀਤੀ। ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿਚ ਰਾਹੁਲ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਸਕੈਨ ਕੀਤੀ ਜਾ ਰਹੀ ਹੈ, ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ।
ਜਾਣਕਾਰੀ ਅਨੁਸਾਰ ਰਾਹੁਲ ਫਾਜ਼ਿਲਪੁਰੀਆ ਆਪਣੇ ਪਿੰਡ ਫਾਜ਼ਿਲਪੁਰੀਆ ਦੇ ਨੇੜੇ ਤੋਂ ਲੰਘ ਰਿਹਾ ਸੀ, ਜਦੋਂ ਟਾਟਾ ਪੰਚ ਕਾਰ ਵਿਚ ਸਵਾਰ ਬਦਮਾਸ਼ਾਂ ਨੇ ਪਿੱਛੇ ਤੋਂ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਰਾਹੁਲ ਨੂੰ ਹਮਲੇ ਦਾ ਅਹਿਸਾਸ ਹੋਇਆ, ਉਸਨੇ ਆਪਣੀ ਕਾਰ ਦੀ ਗਤੀ ਵਧਾ ਦਿੱਤੀ ਅਤੇ ਕਿਸੇ ਤਰ੍ਹਾਂ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ।
Read More : ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ