Assembly session

ਵਿਧਾਨ ਸਭਾ ਵਿਚ ਬੀ. ਬੀ. ਐੱਮ. ਬੀ. ਤੋਂ ਸੀ. ਆਈ. ਐੱਸ. ਐੱਫ. ਨੂੰ ਹਟਾਉਣ ਦਾ ਮਤਾ

ਚੰਡੀਗੜ੍ਹ, 11 ਜੁਲਾਈ : ਬੀ. ਬੀ. ਐੱਮ.ਬੀ. ਤੋਂ ਸੀ. ਆਈ. ਐੱਸ. ਐੱਫ਼. ਕਰਮਚਾਰੀਆਂ ਦੀ ਤਾਇਨਾਤੀ ਹਟਾਉਣ ਦਾ ਲਿਆਂਦਾ ਮਤਾ ਵਿਧਾਨ ਸਭਾ ਇਜਲਾਸ ਵਿਚ ਪਾਸ ਕਰ ਦਿੱਤਾ ਗਿਆ ।

ਇਜਲਾਸ ਵਿਚ ਸਦਨ ਵੱਲੋਂ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਗਈ ਸੀ ਕਿ ਮਾਮਲਾ ਭਾਰਤ ਸਰਕਾਰ ਨਾਲ ਸਬੰਧਤ ਮੰਤਰਾਲਿਆਂ ਕੋਲ ਉਠਾਇਆ ਜਾਵੇ ਅਤੇ ਭਾਰਤ ਸਰਕਾਰ ਅਤੇ ਬੀ. ਬੀ. ਐੱਮ. ਬੀ. ਨੂੰ ਬੇਨਤੀ ਕੀਤੀ ਜਾਵੇ ਕਿ ਭਾਖੜਾ ਡੈਮ ਪ੍ਰਾਜੈਕਟਾਂ ਅਤੇ ਬੀ. ਬੀ. ਐੱਮ. ਬੀ. ਦੇ ਹੋਰ ਹਾਈਡਰੋ ਪ੍ਰਾਜੈਕਟਾਂ ’ਤੇ ਸੀ. ਆਈ. ਐੱਸ. ਐੱਫ਼. ਕਰਮਚਾਰੀ ਤਾਇਨਾਤ ਨਾ ਕੀਤੇ ਜਾਣ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵਲੋਂ ਬੀ. ਬੀ. ਐੱਮ. ਬੀ. ‘ਤੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਾ ਪੇਸ਼ ਕੀਤਾ ਸੀ।

Read More : ਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀ

Leave a Reply

Your email address will not be published. Required fields are marked *