Talbir Gill

‘ਆਪ’ ਵਲੋਂ ਤਲਬੀਰ ਗਿੱਲ ਹਲਕਾ ਮਜੀਠਾ ਦੇ ਇੰਚਾਰਜ ਨਿਯੁਕਤ

ਮਜੀਠਾ, 8 ਜੁਲਾਈ :- ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਪਾਰਟੀ ਅਾਗੂ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਨਿਯੁਕਤ ਕੀਤਾ ਗਿਅਾ ਹੈ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਹਲਕਾ ਮਜੀਠਾ ਦਾ ਇੰਚਾਰਜ ਲਾਉਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਸਨ, ਜਿਸ ਨੂੰ ਅੱਜ ਉਨ੍ਹਾਂ ਦੀ ਨਿਯੁਕਤੀ ਦੇ ਨਾਲ ਹੀ ਵਿਰਾਮ ਲੱਗ ਗਿਆ ਹੈ।

ਇਸ ਮੌਕੇ ਹਲਕਾ ਮਜੀਠਾ ਦਾ ਇੰਚਾਰਜ ਲੱਗਣ ਉਪਰੰਤ ਤਲਬੀਰ ਸਿੰਘ ਗਿੱਲ ਨੇ ‘ਆਪ’ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ‘ਆਪ’ ਹਾਈਕਮਾਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਸੂਬੇ ਵਿਚ ਸਰਵਪੱਖੀ ਵਿਕਾਸ ਕਰਵਾ ਰਹੀ ਹੈ ਉਸ ਨਾਲ ਜ਼ਮੀਨੀ ਪੱਧਰ ’ਤੇ ‘ਆਪ’ ਸਰਕਾਰ ਮਜ਼ਬੂਤ ਹੋਈ ਹੈ ਜਿਸ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਘਬਰਾਏ ਫਿਰ ਰਹੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਹਾਈਕਮਾਂਡ ਨੇ ਜਿਸ ਤਰ੍ਹਾਂ ਮੇਰੇ ਉੱਪਰ ਹਲਕਾ ਮਜੀਠਾ ਦਾ ਇੰਚਾਰਜ ਲਗਾ ਕੇ ਭਰੋਸਾ ਜਿਤਾਇਆ ਹੈ, ਮੈਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।

ਉਨ੍ਹਾਂ ਸਮੁੱਚੇ ਹਲਕਾ ਮਜੀਠਾ ਦੇ ਆਮ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਕੰਮਾਂ ਅਤੇ ਮੁਸ਼ਕਲਾਂ ਤੋਂ ਮੈਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਬਣਦੇ ਕੰਮ ਪਹਿਲ ਦੇ ਅਾਧਾਰ ’ਤੇ ਹੋਣਗੇ, ਜਿਸ ਲਈ ਮੈਂ ਹਮੇਸ਼ਾਂ ਪਹਿਲਾਂ ਦੀ ਤਰ੍ਹੰ ਹਾਜ਼ਰ ਹਾਂ।

Read More : ਕੱਪੜਾ ਵਪਾਰੀ ਦੇ ਕਤਲ ’ਚ ਸ਼ਾਮਲ 2 ਮੁਲਜ਼ਮ ਹਲਾਕ

Leave a Reply

Your email address will not be published. Required fields are marked *