Himachal-Pradesh

ਹਿਮਾਚਲ ਵਿਚ ਮਾਨਸੂਨ ਨੇ ਮਚਾਇਆ ਕਹਿਰ

2 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਮਜ਼ਦੂਰਾਂ ਦੀ ਭਾਲ ਜਾਰੀ

ਧਰਮਸ਼ਾਲਾ, 26 ਜੂਨ – ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਨੇ ਕਹਿਰ ਮਚਾ ਦਾ ਦਿੱਤਾ, ਜਿਸ ਕਾਰਨ ਜ਼ਿਲਾ ਕੁੱਲੂ, ਮੰਡੀ ਅਤੇ ਕਾਂਗੜਾ ਵਿਚ ਜਨਜੀਵਨ ਠੱਪ ਹੈ। ਜ਼ਿਲਾ ਕੁੱਲੂ ਅਤੇ ਕਾਂਗੜਾ ਵਿਚ ਬੁੱਧਵਾਰ ਨੂੰ ਬੱਦਲ ਫਟਣ ਤੋਂ ਬਾਅਦ ਪੰਜ ਜ਼ਿਲ੍ਹਿਆਂ ਵਿਚ ਅਚਾਨਕ ਹੜ੍ਹ ਆਇਆ, ਜਿਸ ਤੋਂ ਬਾਅਦ ਲੋਕ, ਵਾਹਨ, ਪੁਲ ਅਤੇ ਘਰ ਵਹਿ ਗਏ। 24 ਘੰਟਿਆਂ ਦੀ ਬਾਰਿਸ਼ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਦਰਜਨ ਦੇ ਕਰੀਬ ਲੋਕ ਲਾਪਤਾ ਹਨ ।

ਜਾਣਕਾਰੀ ਅਨੁਸਾਰ ਕੁੱਲੂ ਜ਼ਿਲ੍ਹੇ ਦੇ ਸੈਂਜ ਤੋਂ ਇਕ ਪਿਤਾ, ਧੀ ਅਤੇ ਇਕ ਹੋਰ ਔਰਤ ਵਹਿ ਗਏ। ਇਸ ਦੇ ਨਾਲ ਹੀ ਧਰਮਸ਼ਾਲਾ ਦੇ ਖਾਨਿਆਰਾ ਵਿਚ ਮਗੁਨੀ ਖਾੜ ਵਿਚ ਪਣ-ਬਿਜਲੀ ਪ੍ਰੋਜੈਕਟ ਦੇ 15-20 ਕਰਮਚਾਰੀ ਵਹਿ ਗਏ। ਇਹ ਸਾਰੇ ਮਜ਼ਦੂਰ ਖੱਡ ਦੇ ਕਿਨਾਰੇ ਬਣੇ ਇਕ ਅਸਥਾਈ ਸ਼ੈੱਡ ਵਿਚ ਰਹਿ ਰਹੇ ਸਨ। ਹੁਣ ਤੱਕ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਕ ਮਜ਼ਦੂਰ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਹੜ੍ਹ ਆਉਣ ਕਾਰਨ ਹੋਇਆ ਅਤੇ ਸ਼ੈੱਡ ਵਿਚ ਰਹਿ ਰਹੇ ਲੋਕ ਵਹਿ ਗਏ। ਇਸ ਹਾਦਸੇ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਵਾਹਨ ਵੀ ਰੁੜ੍ਹ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਐਸ. ਡੀ. ਆਰ. ਐਫ ਅਤੇ ਸਥਾਨਕ ਪੁਲਿਸ ਟੀਮਾਂ ਮੌਕੇ ‘ਤੇ ਮੌਜੂਦ ਹਨ। ਇਕ ਲਾਸ਼ ਲੁੰਟਾ ਖੇਤਰ ਤੋਂ ਬਰਾਮਦ ਕੀਤੀ ਗਈ ਜਦੋਂ ਕਿ ਦੂਜੀ ਲਾਸ਼ ਨਗੁਨੀ ਨੇੜੇ ਇੱਕ ਖੱਡ ਦੇ ਨੇੜੇ ਸਥਾਨਕ ਲੋਕਾਂ ਨੂੰ ਮਿਲੀ।

5 ਥਾਵਾਂ ‘ਤੇ ਬੱਦਲ ਫਟੇ

ਸੈਂਜ, ਬੰਜਾਰ, ਤੀਰਥਨ, ਮਨਾਲੀ ਦੇ ਸੋਲੰਗਨਾਲਾ ਅਤੇ ਕੁੱਲੂ ਜ਼ਿਲ੍ਹੇ ਦੀ ਮਣੀਕਰਨ ਘਾਟੀ ਵਿਚ ਪਹਾੜਾਂ ‘ਤੇ ਬੱਦਲ ਫਟ ਗਏ, ਜਿਸ ਕਾਰਨ ਨਦੀਆਂ ਅਤੇ ਨਾਲੇ ਭਰ ਗਏ। ਸੈਂਜ ਵਿੱਚ ਜੀਵਾ ਨਾਲਾ ਹੜ੍ਹ ਵਿੱਚ ਆ ਗਿਆ ਅਤੇ ਇੱਥੇ ਹਾਈਡ੍ਰੋ ਪ੍ਰੋਜੈਕਟ ਵਿੱਚ ਰਹਿਣ ਲਈ ਬਣਾਏ ਗਏ ਸ਼ੈੱਡ ਵਹਿ ਗਏ। ਉਸੇ ਸਮੇਂ ਇਕ ਘਰ ਹੜ੍ਹ ਦੀ ਲਪੇਟ ਵਿਚ ਆ ਗਿਆ, ਜਿਸ ਵਿਚ ਇਕ ਪਿਤਾ, ਧੀ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਵਹਿ ਗਏ, ਜਿਨ੍ਹਾਂ ਦਾ ਪਤਾ ਨਹੀਂ ਹੈ।

Read More : ਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆ

Leave a Reply

Your email address will not be published. Required fields are marked *