ਹੋਮ ਵਿਭਾਗ ਨੇ ਤਰੱਕੀਆਂ ਦੇ ਕੇ ਲਗਾਇਆ ਬਤੌਰ ਡੀ. ਆਈ. ਜੀ.
ਚੰਡੀਗੜ੍ਹ 24 ਜੂਨ : ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ਉਤੇ ਡਾ. ਨਾਨਕ ਸਿੰਘ ਆਈ.ਪੀ.ਐਸ ਸਮੇਤ 5 ਅਧਿਕਾਰੀਆਂ ਨੂੰ ਇੰਸਪੈਕਟਰ ਜਨਰਲ ਪੁਲਿਸ ਦੀ ਹੋਮ ਵਿਭਾਗ ਵੱਲੋਂ ਤਰੱਕੀਆਂ ਦੇ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਵੈਸੇ ਤਾਂ ਇਹ 5 ਅਧਿਕਾਰੀਆਂ ਦੀ ਨਿਯੁਕਤੀ ਦਾ ਐਲਾਨ ਕਾਫੀ ਸਮੇਂ ਪਹਿਲਾਂ ਕਰਤਾ ਸੀ ਪਰ ਇਸ ਨੂੰ ਹੁਣ ਨਿਯਮਾਂ ਮੁਤਾਬਕ ਤਰੱਕੀ ਦੇ ਕੇ ਇਸ ਦੀ ਬਕਾਇਦਾ ਐਲਾਨ ਕੀਤਾ ਹੈ।
ਹੁਣ ਡਾ. ਨਾਨਕ ਸਿੰਘ ਸਮੇਤ ਤਰੱਕੀਆਂ ਲੈਣ ਵਾਲੇ ਅਧਿਕਾਰੀ ਬਤੌਰ ਡੀ.ਆਈ.ਜੀ ਵੱਲੋਂ ਸੇਵਾਵਾਂ ਨਿਭਾਉਣਗੇ। ਜਿਹਨਾ ਵਿਚ ਗੌਰਵ ਗਰਗ, ਦੀਪਕ ਹਿਲੋਰੀ, ਗੁਰਮੀਤ ਸਿੰਘ ਚੌਹਾਨ, ਨਵੀਨ ਸੈਣੀ ਆਦਿ ਸ਼ਾਮਲ ਹਨ। ਡਾ. ਨਾਨਕ ਸਿੰਘ ਆਈ.ਪੀ.ਐਸ 2011 ਬੈਚ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਤੌਰ ਐੱਸ.ਐੱਸ. ਪੀ. ਸੇਵਾਵਾਂ ਨਿਭਾਈਆਂ, ਕਈ ਵਿਵਾਦਤ ਮਸਲਿਆਂ ਨੂੰ ਵੀ ਹੱਲ ਕੀਤਾ ਅਤੇ ਅਮਨ ਕਾਨੂੰਨ ਦੀ ਸਥਿਤੀ ਤੋਂ ਇਲਾਵਾ ਲੋੜਵੰਦਾਂ ਨੂੰ ਇਨਸਾਫ ਵੀ ਦਿੱਤੇ।
ਡਾ. ਨਾਨਕ ਸਿੰਘ ਮਿਲਣਸਾਰ ਅਤੇ ਹਰ ਇਕ ਦੀ ਗੱਲ ਸੁਣਨ ਵਾਲੇ ਅਫਸਰ ਵਜੋਂ ਜਾਣੇ ਜਾਂਦੇ ਹਨ,ਜਿਨਾਂ ਨੇ ਹਮੇਸ਼ਾ ਇਮਾਨਦਾਰੀ, ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਸਮਾਜਿਕ ਅਤੇ ਲੋਕਾਂ ਦੇ ਮਸਲਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਆਪਣੀ ਡਿਊਟੀ ਦੌਰਾਨ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ। ਪੰਜਾਬ ਸਰਕਾਰ ਨੇ ਉਹਨਾਂ ਨੂੰ ਐਸ.ਐਸ.ਪੀ ਤੋਂ ਬਾਅਦ ਡੀ.ਆਈ.ਜੀ ਪਟਿਆਲਾ ਦਾ ਚਾਰਜ ਦਿੱਤਾ ਗਿਆ ਸੀ, ਜਿਨਾਂ ਨੂੰ ਅੱਜ ਪੱਕੇ ਤੌਰ ਤੇ ਡੀ.ਆਈ.ਜੀ ਦੀ ਤਰੱਕੀ ਦੇ ਦਿੱਤੀ ਹੈ।
Read More : ਚੱਕੀ ਦਰਿਆ ਆਇਆ ਹੜ੍ਹ, ਰੇਲਵੇ ਪੁਲ ਦੀ ਮੁਰੰਮਤ ਕਰਦੇ ਕਰਮਚਾਰੀ ਫਸੇ