ਪਹਿਲੀ ਜੁਲਾਈ ’ਤੇ ਮੁੜ ਪਈ ਪੇਸ਼ੀ
ਮਾਨਸਾ, 23 ਜੂਨ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬੀ.ਬੀ.ਸੀ. ਵਲੋਂ ਬਣਾਈ ਗਈ ਡਾਕੂਮੈਂਟਰੀ ’ਤੇ ਰੋਕ ਲਗਾਉਣ ਦੇ ਮਾਮਲੇ ਵਿਚ ਮਾਨਸਾ ਦੀ ਅਦਾਲਤ ਵਿਚ ਮੂਸੇਵਾਲਾ ਪਰਿਵਾਰ ਵਲੋਂ ਬੀ.ਬੀ.ਸੀ. ਦੇ ਦਾਅਵਿਆਂ ਦਾ ਜਵਾਬ ਨਾ ਦੇ ਸਕਣ ਕਾਰਨ ਮੁੜ ਪੇਸ਼ੀ 1 ਜੁਲਾਈ ’ਤੇ ਪੈ ਗਈ।
ਮੂਸੇਵਾਲਾ ਪਰਿਵਾਰ ਵਲੋਂ ਆਉਂਦੀ 1 ਜੁਲਾਈ ਨੂੰ ਬੀ.ਬੀ.ਸੀ .ਵਲੋਂ ਅਰਜ਼ੀ ਲਗਾ ਕੇ ਡਾਕੂਮੈਂਟਰੀ ’ਤੇ ਰੋਕ ਲਗਾਉਣ ਦੀ ਮੰਗ ਕਰਨ ਤੇ ਮੂਸੇਵਾਲਾ ਪਰਿਵਾਰ ਦੇ ਇਤਰਾਜ਼ ਨੂੰ ਚੁਣੌਤੀ ਦਿੱਤੀ ਗਈ ਹੈ। ਬੀ.ਬੀ.ਸੀ. ਨੇ ਕਿਹਾ ਕਿ ਮੂਸੇਵਾਲਾ ਪਰਿਵਾਰ ਦਾ ਡਾਕੂਮੈਂਟਰੀ ’ਤੇ ਰੋਕ ਲਗਾਉਣ ਦਾ ਦਾਅਵਾ ਯੋਗ ਨਹੀਂ ਹੈ, ਜਿਸ ਦਾ ਮੂਸੇਵਾਲਾ ਪਰਿਵਾਰ ਨੇ ਜਵਾਬ ਦੇਣਾ ਸੀ। ਇਸ ਵਾਸਤੇ 1 ਜੁਲਾਈ ਨੂੰ ਮੁੜ ਡਾਕੂਮੈਂਟਰੀ ਮਾਮਲੇ ’ਤੇ ਸੁਣਵਾਈ ਹੋਵੇਗੀ।
ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਕਿਸੇ ਕਾਰਨ ਮਾਨਸਾ ਦੀ ਅਦਾਲਤ ਵਿਚ ਜਵਾਬ ਦਾਖਲ ਨਹੀਂ ਕੀਤਾ ਜਾ ਸਕਿਆ। ਪਹਿਲੀ ਜੁਲਾਈ ਨੂੰ ਇਸ ਦਾ ਜਵਾਬ ਦਾਖਲ ਕਰਨਗੇ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬੀ.ਬੀ.ਸੀ. ਨੇ ਇਕ ਡਾਕੂਮੈਂਟਰੀ ਬਣਾਈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਤੇ ਪਰਿਵਾਰ ਨੇ ਇਹ ਡਾਕੂਮੈਂਟਰੀ ਬਣਾਉਣ ’ਤੇ ਇਤਰਾਜ਼ ਪ੍ਰਗਟਾਇਆ ਤੇ ਮਾਨਸਾ ਦੀ ਅਦਾਲਤ ਵਿਚ ਪਟੀਸ਼ਨ ਦਰਜ ਕਰ ਕੇ ਇਸ ਡਾਕੂਮੈਂਟਰੀ ’ਤੇ ਰੋਕ ਲਗਾਉਣ ਦੀ ਮੰਗ ਕੀਤੀ।
ਬੀ.ਬੀ.ਸੀ. ਨੇ ਇਹ ਡਾਕੂਮੈਂਟਰੀ 11 ਜੂਨ ਨੂੰ ਮੂਸੇਵਾਲਾ ਦੇ ਜਨਮ ਦਿਨ ’ਤੇ ਹੀ ਰਿਲੀਜ਼ ਕਰ ਦਿੱਤੀ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਮਾਮਲਾ ਮਾਨਸਾ ਦੀ ਅਦਾਲਤ ਵਿਚ 1 ਜੁਲਾਈ ਨੂੰ ਇਸ ਕੇਸ ’ਤੇ ਸੁਣਵਾਈ ਹੋਵੇਗੀ।
Read More : ਸੰਜੀਵ ਅਰੋੜਾ ਦੀ ਸ਼ਾਨਦਾਰ ਜਿੱਤ
