Sanjeev Arora's stunning victory

ਸੰਜੀਵ ਅਰੋੜਾ ਦੀ ਸ਼ਾਨਦਾਰ ਜਿੱਤ

ਲੁਧਿਆਣਾ ਪੱਛਮੀ ’ਚ ਆਮ ਆਦਮੀ ਪਾਰਟੀ ਦਾ ਕਬਜ਼ਾ ਬਰਕਰਾਰ

ਲੁਧਿਆਣਾ, 23 ਜੂਨ – : ਲੁਧਿਆਣਾ ਹਲਕਾ ਪੱਛਮੀ ’ਚ ਹੋਈਆਂ ਉਪ ਚੋਣਾਂ ਦੌਰਾਨ ਸੰਜੀਵ ਅਰੋੜਾ ਦੀ ਸ਼ਾਨਦਾਰ ਜਿੱਤ ਹੋਈ ਹੈ, ਜਿਸ ਦੇ ਤਹਿਤ ਇਸ ਸੀਟ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਬਰਕਰਾਰ ਰਹਿ ਗਿਆ ਹੈ।

ਇਹ ਉਪ ਚੋਣ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਦੀ ਵਜ੍ਹਾ ਨਾਲ ਹੋਈ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਿਨ੍ਹਾਂ ਨੂੰ 35179 ਵੋਟਾਂ ਮਿਲੀਆਂ ਅਤੇ 10637 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ।

ਇਸ ਦੇ ਮੁਕਾਬਲੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੂਜੇ ਤੇ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ’ਤੇ ਆਏ, ਜਦਕਿ ਚੌਥੇ ਨੰਬਰ ’ਤੇ ਆਉਣ ਕਾਰਨ ਅਕਾਲੀ ਦਲ ਦੇ ਪਰਉਪਕਾਰ ਘੁੰਮਣ ਦੀ ਜ਼ਮਾਨਤ ਜ਼ਬਤ ਹੋ ਗਈ ਹੈ।

ਨੋਟਾ ਤੋਂ ਹਾਰ ਗਏ ਸਾਰੇ ਆਜ਼ਾਦ ਉਮੀਦਵਾਰ

ਹਲਕਾ ਪੱਛਮੀ ਦੀਆਂ ਉਪ ਚੋਣਾਂ ’ਚ ਕੁੱਲ 14 ਉਮੀਦਵਾਰਾਂ ਨੇ ਕਿਸਮਤ ਅਜਮਾਈ ਸੀ, ਜਿਨ੍ਹਾਂ ’ਚੋਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ 4 ਉਮੀਦਵਾਰਾਂ ਨੂੰ ਛੱਡ ਕੇ 10 ਆਜ਼ਾਦ ਉਮੀਦਵਾਰ ਸ਼ਾਮਲ ਸਨ, ਜੋ ਸਾਰੇ ਨੋਟਾ ਤੋਂ ਹਾਰ ਗਏ ਹਨ।
ਇਨ੍ਹਾਂ ’ਚੋਂ ਨੋਟਾਂ ਨੂੰ 793 ਵੋਟਾਂ ਮਿਲੀਆਂ, ਜਿਸ ਦੇ ਮੁਕਾਬਲੇ 280 ਵੋਟਾਂ ਅਲਬਰਟ ਦੁੂਆ ਨੂੰ ਮਿਲੀਆਂ ਹਨ। ਹਾਲਾਂਕਿ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ ਸਭ ਤੋਂ ਘੱਟ 21 ਵੋਟਾਂ ਮਿਲੀਆਂ ਹਨ।

ਰਿਪੋਰਟ ਕਾਰਡ

  • ਸੰਜੀਵ ਅਰੋੜਾ : 35179 ਵੋਟਾਂ
  • ਭਾਰਤ ਭੂਸ਼ਣ ਆਸ਼ੂ : 24542 ਵੋਟਾਂ
  • ਜੀਵਨ ਗੁਪਤਾ : 20323 ਵੋਟਾਂ
  • ਪਰਉਪਕਾਰ ਸਿੰਘ ਘੁੰਮਣ : 8203 ਵੋਟਾਂ
  • ਨੋਟਾ : 793 ਵੋਟਾਂ
  • ਅਲਬਰਟ ਦੁੂਆ : 280 ਵੋਟਾਂ
  • ਜਤਿੰਦਰ ਸ਼ਰਮਾ : 173 ਵੋਟਾਂ
  • ਨਵਨੀਤ ਕੁਮਾਰ : 171 ਵੋਟਾਂ
  • ਨੀਟੂ ਸ਼ਟਰਾਂ ਵਾਲਾ : 112 ਵੋਟਾਂ
  • ਰੇਨੂ : : 108 ਵੋਟਾਂ
  • ਬਲਦੇਵ ਰਾਜ : 102 ਵੋਟਾਂ
  • ਰਾਜੇਸ਼ ਸ਼ਰਮਾ : 87 ਵੋਟਾਂ
  • ਪਵਨਦੀਪ ਸਿੰਘ : 39 ਵੋਟਾਂ
  • ਪਰਮਜੀਤ ਸਿੰਘ : 27 ਵੋਟਾਂ
  • ਗੁਰਦੀਪ ਸਿੰਘ : 21 ਵੋਟਾਂ

Read More : ਰਵਨੀਤ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਦਾਰੀ

Leave a Reply

Your email address will not be published. Required fields are marked *