ਵੀ. ਸੀ. ਦਫ਼ਤਰ ਦੇ ਬਾਹਰ ਲਾਇਆ ਹਾਈ ਕੋਰਟ ਦਾ ਨੋਟਿਸ
ਪਟਿਆਲਾ, 23 ਜੂਨ – ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ ਹਾਈ ਕੋਰਟ ਦਾ ਨੋਟਿਸ ਲਗਾਇਆ ਹੈ, ਜਿਸ ਤਹਿਤ ਯੂਨੀਵਰਸਿਟੀ ਕੈਂਪਸ ਦੇ 300 ਮੀਟਰ ਦੇ ਦਾਇਰੇ ’ਚ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਐਸੋਸੀਏਸ਼ਨ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ ਹਾਈ ਕੋਰਟ ਦਾ ਲਗਾਏ ਨੋਟਿਸ ਸਬੰਧੀ ਕਿਹਾ ਕਿ ਜੇ ਤੁਸੀਂ ਸਾਡੇ ’ਤੇ ਮਾਨਯੋਗ ਕੋਰਟ ਦੇ ਇਹ ਆਦੇਸ਼ ਲਾਗੂ ਕਰ ਰਹੇ ਹੋ ਤਾਂ ਕੋਰਟ ਵਲੋਂ ਸਾਡੇ ਲਈ ਕੋਰਟ ਦੇ ਆਏ ਹੋਏ ਆਦੇਸ਼ ਵੀ ਲਾਗੂ ਕੀਤੇ ਜਾਣ।
ਜ਼ਿਕਰਯੋਗ ਹੈ ਕਿ ਪੀਯੂਸੀਟੀਏ ਯੂਨੀਅਨ ਵਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਧਰਨਾ ਅੱਜ 61ਵੇਂ ਦਿਨ ਵੀ ਜਾਰੀ ਹੈ।
Read More : ਚਰਚਾ ਵਿਚ ਰਹੀ ਦਿਲਜੀਤ ਦੀ ਫ਼ਿਲਮ ‘ਸਰਦਾਰਜੀ-3’ ਦਾ ਟ੍ਰੇਲਰ ਰਿਲੀਜ਼