Sardaar Ji 3 Trailer Out

ਚਰਚਾ ਵਿਚ ਰਹੀ ਦਿਲਜੀਤ ਦੀ ਫ਼ਿਲਮ ‘ਸਰਦਾਰਜੀ-3’ ਦਾ ਟ੍ਰੇਲਰ ਰਿਲੀਜ਼

ਸਿਰਫ਼ ਵਿਦੇਸ਼ਾਂ ਵਿਚ ਰਿਲੀਜ਼ ਹੋਵੇਗੀ ਫਿਲਮ

Sardaar ji 3 Trailer :  ਲੰਬੇ ਸਮੇਂ ਤੋਂ ਚਰਚਾ ਵਿਚ ਰਹੀ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸਰਦਾਰਜੀ-3’ ਦਾ ਟ੍ਰੇਲਰ ਐਤਵਾਰ ਨੂੰ ਰਿਲੀਜ਼ ਹੋਇਆ। ਇਸ ਫ਼ਿਲਮ ਵਿਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਜਦੋਂ ਅਦਾਕਾਰ ਨੇ ਫਿਲਮ ਦੇ ਸੈੱਟ ਤੋਂ ਕੁਝ ਬੀਟੀਐਸ ਫੋਟੋਆਂ ਸਾਂਝੀਆਂ ਕੀਤੀਆਂ ਸਨ, ਤਾਂ ਲੋਕਾਂ ਨੂੰ ਇਕ ਤਸਵੀਰ ਵਿਚ ਅਹਿਸਾਸ ਹੋਇਆ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਫਿਲਮ ਵਿਚ ਹੈ।

ਹੁਣ ਆਖਰਕਾਰ ਦਿਲਜੀਤ ਦੋਸਾਂਝ ਨੇ ਸਰਦਾਰਜੀ-3 ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਵਿਚ ਹਾਨੀਆ ਆਮਿਰ ਦੀ ਐਂਟਰੀ ਦੀ ਪੁਸ਼ਟੀ ਹੋ ​​ਗਈ ਹੈ। ਹਨੀਆ ਤੋਂ ਇਲਾਵਾ ਫਿਲਮ ਵਿਚ ਦਿੱਗਜ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਮੁੱਖ ਭੂਮਿਕਾ ਵਿਚ ਹੈ। 22 ਜੂਨ ਦੀ ਰਾਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਡਰਾਉਣੀ ਕਾਮੇਡੀ ਫਿਲਮ ਸਰਦਾਰ ਜੀ-3 ਦਾ ਪੰਜਾਬੀ ਭਾਸ਼ਾ ਵਿਚ ਟ੍ਰੇਲਰ ਰਿਲੀਜ਼ ਕੀਤਾ। 2 ਮਿੰਟ 45 ਮਿੰਟ ਦੇ ਟ੍ਰੇਲਰ ਵਿਚ ਹਾਨੀਆ ਅਤੇ ਦਿਲਜੀਤ ਦਾ ਰੋਮਾਂਸ ਵੀ ਦੇਖਿਆ ਗਿਆ।

ਭਾਰਤ ਵਿਚ ਯੂਟਿਊਬ ‘ਤੇ ਉਪਲਬਧ ਨਹੀਂ

ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ‘ਸਰਦਾਰ ਜੀ 3’ ਦਾ ਟ੍ਰੇਲਰ ਸਾਂਝਾ ਕੀਤਾ ਅਤੇ ਇਸ ਦੀ ਰਿਲੀਜ਼ ਮਿਤੀ ਦਾ ਐਲਾਨ ਕਰਦੇ ਹੋਏ ਲਿਖਿਆ, “‘ਸਰਦਾਰਜੀ-3’ 27 ਜੂਨ ਨੂੰ ਸਿਰਫ਼ ਵਿਦੇਸ਼ਾਂ ਵਿਚ ਰਿਲੀਜ਼ ਹੋਵੇਗੀ। ‘ਸਰਦਾਰਜੀ 3’ ਦਾ ਟ੍ਰੇਲਰ ਦਿਲਜੀਤ ਦੋਸਾਂਝ ਦੇ ਸੋਸ਼ਲ ਮੀਡੀਆ ‘ਤੇ ਉਪਲਬਧ ਹੈ ਪਰ ਇਹ ਭਾਰਤ ਵਿਚ ਯੂਟਿਊਬ ‘ਤੇ ਉਪਲਬਧ ਨਹੀਂ ਹੈ। ਹਾਲਾਂਕਿ, ਫ਼ਿਲਮ ਦਾ ਟੀਜ਼ਰ ਅਤੇ ਗਾਣੇ ਯੂਟਿਊਬ ‘ਤੇ ਦੇਖੇ ਜਾ ਸਕਦੇ ਹਨ।

ਭਾਰਤ ਵਿਚ ਪਾਕਿ ਸੈਲੇਬ੍ਰਿਟੀਜ਼ ਨੂੰ ਕੀਤਾ ਬਲਾਕ

22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਕਾਰਨ ਭਾਰਤ ਵਿਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ ਵਿਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਇੰਸਟਾਗ੍ਰਾਮ, ਪਾਕਿ ਡਰਾਮਾ, ਯੂਟਿਊਬ ਚੈਨਲ ਵੀ ਬਲਾਕ ਕਰ ਦਿੱਤੇ ਗਏ ਸਨ। ਜਦੋਂ ਹਨੀਆ ਆਮਿਰ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫੌਜ ਦੀ ਕਾਰਵਾਈ ਨੂੰ ਕਾਇਰਤਾਪੂਰਨ ਦੱਸਿਆ, ਤਾਂ ਲੋਕਾਂ ਨੇ ਉਸਦੀ ਬਹੁਤ ਆਲੋਚਨਾ ਕੀਤੀ।

Read More : ਸੜਕ ਹਾਦਸੇ ਵਿਚ 2 ਨਾਬਾਲਿਗਾਂ ਦੀ ਮੌਤ

Leave a Reply

Your email address will not be published. Required fields are marked *