ਗੰਨਮੈਨ ਗ੍ਰਿਫ਼ਤਾਰ
ਜਲੰਧਰ, 22 ਜੂਨ – ਜਲੰਧਰ ਪੁਲਿਸ ਨੇ ਗੋਲੀਬਾਰੀ ਮਾਮਲੇ ਵਿਚ ਮਹਿਲਾ ਆਈ. ਏ. ਐੱਸ. ਅਧਿਕਾਰੀ ,ਉਸਦੇ ਪਤੀ ਅਤੇ ਗੰਨਮੈਨ ਵਿਰੁੱਧ ਕੇਸ ਦਰਜ ਕੀਤਾ ਹੈ। ਫਿਲਹਾਲ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿਮਸ ਹਸਪਤਾਲ ਦੇ ਸਾਹਮਣੇ ਖਾਲੀ ਪਲਾਟ ਵਿਚ ਮਿੱਟੀ ਪਾਉਣ ਤੋਂ ਬਾਅਦ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪੀੜਤ ਪੱਖ ਨੇ ਦੋਸ਼ ਲਗਾਇਆ ਸੀ ਕਿ ਆਈ. ਏ. ਐੱਸ. ਅਧਿਕਾਰੀ ਬਬੀਤਾ ਕਲੇਰ ਦੇ ਗੰਨਮੈਨ ਨੇ ਉਸ ਦੇ ਪਤੀ ਸਟੀਫਨ ਦੇ ਇਸ਼ਾਰੇ ’ਤੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਗੋਲੀ ਲੱਗਣ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
ਇਸ ਦੌਰਾਨ ਜਾਂਚ ਤੋਂ ਬਾਅਦ ਜਲੰਧਰ ਪੁਲਿਸ ਨੇ ਦੇਰ ਰਾਤ ਆਈ. ਏ. ਐੱਸ. ਬਬੀਤਾ ਕਲੇਰ, ਨੇਤਾ ਪਤੀ ਸਟੀਫਨ ਕਲੇਰ ਅਤੇ ਗੰਨਮੈਨ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ਵਿਚੋਂ ਗੰਨਮੈਨ ਸੁਖਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਘਟਨਾ ਵਿਚ ਵਰਤੀ ਗਈ ਸਰਕਾਰੀ ਪਿਸਤੌਲ ਉਸ ਤੋਂ ਜ਼ਬਤ ਕਰ ਲਈ ਗਈ ਹੈ।
Read More : ਪੰਜਾਬ ਵਿਚ ਬੱਚਿਆਂ ਤੋਂ ਭੀਖ ਮੰਗਵਾਉਣ ਵਿਰੁੱਧ ਸਰਕਾਰ ਸਖ਼ਤ