ਅੱਜ ਦੁਨੀਆ ਭਰ ਵਿਚ 11ਵਾਂ ਯੋਗ ਦਿਵਸ ਮਨਾਇਆ
ਵਿਸ਼ਾਖਾਪਟਨਮ, 21 ਜੂਨ : ਅੱਜ ਦੁਨੀਆ ਭਰ ਵਿਚ 11ਵਾਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਪਹੁੰਚੇ ਹਨ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੋੜਨਾ। ਇਹ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਕਿਵੇਂ ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਦਿਨ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਰੱਖਿਆ ਸੀ, ਉਸ ਦਿਨ ਸਭ ਤੋਂ ਘੱਟ ਸਮੇਂ ਵਿੱਚ 175 ਦੇਸ਼ ਸਾਡੇ ਪ੍ਰਸਤਾਵ ਦੇ ਨਾਲ ਖੜ੍ਹੇ ਹੋਏ ਸਨ। ਅੱਜ ਦੀ ਦੁਨੀਆ ਵਿੱਚ ਅਜਿਹੀ ਏਕਤਾ ਅਤੇ ਸਮਰਥਨ ਆਮ ਨਹੀਂ ਹੈ। ਇਹ ਸਿਰਫ਼ ਇੱਕ ਪ੍ਰਸਤਾਵ ਦਾ ਸਮਰਥਨ ਨਹੀਂ ਸੀ। ਸਗੋਂ ਇਹ ਮਨੁੱਖਤਾ ਦੇ ਭਲੇ ਲਈ ਦੁਨੀਆ ਦਾ ਇਕ ਸਮੂਹਿਕ ਯਤਨ ਸੀ।
ਮੋਦੀ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਵਧ ਰਹੀ ਹੈ, ਯੋਗਾ ਸ਼ਾਂਤੀ ਦੀ ਦਿਸ਼ਾ ਦਿਖਾਉਂਦਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਪ੍ਰਧਾਨ ਮੰਤਰੀ ਨਾਲ ਸਟੇਜ ‘ਤੇ ਯੋਗਾ ਕਰ ਰਹੇ ਹਨ। ਇਸ ਵਾਰ ਯੋਗਾ ਦਾ ਵਿਸ਼ਾ ‘ਇੱਕ ਧਰਤੀ, ਇੱਕ ਸਿਹਤ ਲਈ ਯੋਗਾ’ ਹੈ।
ਇਹ ਪ੍ਰੋਗਰਾਮ ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਥਾਵਾਂ ‘ਤੇ ਆਯੋਜਿਤ ਕੀਤੇ ਜਾ ਰਹੇ ‘ਯੋਗ ਸੰਗਮ’ ਨਾਲ ਜੁੜਿਆ ਹੋਵੇਗਾ। ਇਸ ਵਿੱਚ 2 ਕਰੋੜ ਤੋਂ ਵੱਧ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।
Read More : ਪੁਲਸ ਪ੍ਰਸ਼ਾਸਨ ਦੀ ਨਸ਼ੇ ਖਿਲਾਫ ਵੱਡੀ ਕਾਰਵਾਈ