ਉੱਤਰਕਾਸ਼ੀ, 20 ਜੂਨ -: ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਸ ਵਿਚ ਘਰ ਦੀ ਕੰਧ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।
ਬੀਤੀ ਰਾਤ ਨੂੰ ਲਗਭਗ 2 ਵਜੇ ਗੁਲਾਮ ਹੁਸੈਨ ਦੇ ਰਿਹਾਇਸ਼ੀ ਘਰ ਦੀ ਕੰਧ ਅਚਾਨਕ ਢਹਿ ਗਈ, ਜਿਸ ਕਾਰਨ ਘਰ ਵਿਚ ਸੌਂ ਰਹੇ ਪਰਿਵਾਰਕ ਮੈਂਬਰ ਮਲਬੇ ਹੇਠ ਦੱਬ ਗਏ। ਮ੍ਰਿਤਕਾਂ ਦੀ ਪਛਾਣ ਗੁਲਾਮ ਹੁਸੈਨ (26 ਸਾਲ), ਉਸ ਦੀ ਪਤਨੀ ਰੁਕਮਾ ਖਾਤੂਨ (23 ਸਾਲ), ਪੁੱਤਰ ਆਬਿਦ (3 ਸਾਲ) ਅਤੇ 10 ਮਹੀਨਿਆਂ ਦੀ ਧੀ ਸਲਮਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਤੇ ਐਸਡੀਆਰਐਫ਼ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ।
Read More : ਸੁੱਤੇ ਪਤੀ-ਪਤਨੀ ਨੂੰ ਕਮਰੇ ’ਚ ਬੰਦ ਕਰ ਕੇ ਕੀਤੀ ਚੋਰੀ
