Fake Trading

ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਠੱਗੀ ਮਾਰਨ ਵਾਲੇ 10 ਗ੍ਰਿਫਤਾਰ

ਸਾਇਬਰ ਕ੍ਰਾਇਮ ਰੈਕੇਟ ’ਚ ਵਰਤਿਆ ਸਾਮਾਨ ਬਰਾਮਦ

ਸੰਗਰੂਰ, 19 ਜੂਨ :- ਦਿਲਪ੍ਰੀਤ ਸਿੰਘ ਕਪਤਾਨ ਪੁਲਸ (ਸਥਾਨਕ) ਸੰਗਰੂਰ ਦੀ ਅਗਵਾਈ ਹੇਠ ਥਾਣਾ ਸਾਇਬਰ ਕ੍ਰਾਇਮ ਸੰਗਰੂਰ ਵੱਲੋਂ ਕਰਨਵੀਰ ਕਾਂਸਲ ਪੁੱਤਰ ਅਮਿਤ ਕਾਂਸਲ ਵਾਸੀ ਸੁਨਾਮ ਜ਼ਿਲਾ ਸੰਗਰੂਰ ਨਾਲ ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਕਰੀਬ 17,93, 000 ਰੁਪਏ ਦੀ ਠੱਗੀ ਕਰਨ ਵਾਲੇ ਮੋਹਾਲੀ ਦੇ ਇਕ ਗਿਰੋਹ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਗੁਰਪ੍ਰੀਤ ਸਿੰਘ ਉਪ ਕਪਤਾਨ ਪੁਲਸ ਸੰਗਰੂਰ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਕਰਨਵੀਰ ਕਾਂਸਲ ਪੁੱਤਰ ਅਮਿਤ ਕਾਂਸਲ ਵਾਸੀ ਸੁਨਾਮ ਜ਼ਿਲਾ ਸੰਗਰੂਰ ਨਾਲ ਵਟਸਐੱਪ ਗਰੁੱਪ ਰਾਹੀਂ ਸੰਪਰਕ ਕਰ ਕੇ ਸ਼ੇਅਰ ਮਾਰਕੀਟ ’ਚ ਇਨਵੈਸਟ ਕਰਵਾਉਣ ਲਈ ਭਰੋਸੇ ’ਚ ਲਿਆ ਗਿਆ ਅਤੇ ਫਿਰ ਜਨਵਰੀ ਤੋਂ ਫਰਵਰੀ 2025 ਤੱਕ ਲਗਾਤਾਰ ਮੁੱਦਈ ਪਾਸੋਂ ਪੈਸਾ ਕਿਸ਼ਤਾਂ ’ਚ ਵੱਖ-ਵੱਖ ਬੈਂਕ ਖਾਤਿਆਂ ’ਚ ਪਵਾਇਆ ਗਿਆ।

ਮੁਕੱਦਮਾ ਦਰਜ ਹੋਣ ’ਤੇ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਸ਼੍ਰੀ ਗੰਗਾਨਗਰ, ਅਬੋਹਰ ਅਤੇ ਮੋਹਾਲੀ ਵਿਖੇ ਰੇਡਾਂ ਕੀਤੀਆਂ ਗਈਆਂ ਅਤੇ ਇਸ ਠੱਗੀ ’ਚ ਸ਼ਾਮਲ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ’ਚੋਂ 1 ਵਿਅਕਤੀ ਗੰਗਾਨਗਰ ਰਾਜਸਥਾਨ, 1 ਵਿਅਕਤੀ ਅਬੋਹਰ ਜ਼ਿਲਾ ਫਾਜ਼ਿਲਕਾ, 1 ਵਿਅਕਤੀ ਜਨੇਜਾ ਲੁਧਿਆਣਾ, 1 ਵਿਅਕਤੀ ਪਟਨਾ ਬਿਹਾਰ, 2 ਵਿਅਕਤੀ ਗੁਜਰਾਤ, 3 ਵਿਅਕਤੀ ਉੱਤਰ ਪ੍ਰਦੇਸ਼ ਅਤੇ 1 ਵਿਅਕਤੀ ਫਰੀਦਾਬਾਦ ਹਰਿਆਣਾ ਤੋਂ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਸਾਇਬਰ ਕ੍ਰਾਇਮ ਰੈਕੇਟ ’ਚ ਵਰਤਿਆ ਸਾਮਾਨ ਵੀ ਬਰਾਮਦ ਕੀਤਾ ਗਿਆ।

ਦੌਰਾਨੇ ਪੁਲਸ ਰਿਮਾਂਡ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ ਉਕਤ ਠੱਗੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਠੱਗੀ ’ਚ ਸ਼ਾਮਲ ਹੋਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਟਿਕਾਣਿਆਂ ’ਤੇ ਰੇਡ ਮਾਰ ਕੇ ਬਾਕੀ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕੀਤੇ ਜਾਣਗੇ।

Read More : ਨਹਿਰ ’ਚ ਕਰੀਬ 50 ਫੁੱਟ ਪਿਆ ਪਾੜ

Leave a Reply

Your email address will not be published. Required fields are marked *