ਕਿਡਨੈਪ ਕਰਵਾ ਕੇ ਕਰੋੜ ਰੁਪਏ ਦੀ ਮੰਗੀ ਫਿਰੌਤੀ, ਲੜਕੀ ਗ੍ਰਿਫਤਾਰ
ਪਟਿਆਲਾ, 15 ਜੂਨ : ਇਕ ਨੌਜਵਾਨ ਨੂੰ ਗੁਆਢੀ ਨੇ ਪਹਿਲਾ ਹਨੀ ਟਰੈਪ ਵਿਚ ਫਸਾਇਆ , ਫਿਰ ਕਿਡਨੈਪ ਕਰਵਾ ਕੇ ਉਸ ਤੋਂ ਇਕ ਕਰੌੜ ਰੁਪਏ ਦੀ ਫਿਰੌਤੀ ਮੰਗੀ। ਇਸ ਮਾਮਲੇ ’ਚ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਹਨੀ ਟਰੈਪ ਲਗਾਉਣ ਵਾਲੀ ਲੜਕੀ ਮਨਪ੍ਰੀਤ ਕੌਰ ਵਾਸੀ ਰੋਪੜ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਇਸ ਮਾਮਲੇ ਵਿਚ ਪੁਲਸ ਨੇ ਪੰਜ ਵਿਅਕਤੀਆਂ, ਜਿਨ੍ਹਾਂ ’ਚ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਗੜ੍ਹੀ (ਰੋਪੜ), ਸਤਗੁਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਲਬਣਜਾਰਾ (ਸੰਗਰੂਰ), ਜੁਗਨੂੰ ਪੁੱਤਰ ਗੁਰਨੈੈਬ ਸਿੰਘ, ਸਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਭੂਟਾਲ ਕਲਾਂ (ਸੰਗਰੂਰ) ਤੇ 1-2 ਹੋਰ ਅਣਪਛਾਤੇ ਵਿਅਕਤੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਵਿਚ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕਾਲਬਣਜਾਰਾ ਥਾਣਾ ਲਹਿਰਾ (ਸੰਗਰੂਰ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖਾਲਸਾ ਕਾਲਜ ਪਟਿਆਲਾ ਵਿਚ ਬੀ. ਏ. ਭਾਗ ਪਹਿਲਾਂ ਦਾ ਵਿਦਿਆਰਥੀ ਹੈ ਅਤੇ ਉਸ ਦੀ ਸ਼ੋਸਲ ਮੀਡੀਆ ’ਤੇ ਇਕ ਹਰਸ਼ਿਤਾ ਨਾਮ ਦੀ ਲੜਕੀ ਨਾਲ ਦੋਸਤੀ ਹੋ ਗਈ।
ਲੜਕੀ ਨੇ 3 ਮਈ 2025 ਨੂੰ ਆਪਣੀ ਸਹੇਲੀ ਦੇ ਜਨਮ ਦਿਨ ਦਾ ਬਹਾਨਾ ਬਣਾ ਕੇ ਜਸਪ੍ਰੀਤ ਸਿੰਘ ਨੂੰ ਅਰਬਨ ਅਸਟੇਟ ਫੇਸ-2 ਬੁਲਾ ਲਿਆ। ਜਦੋਂ ਜਸਪ੍ਰੀਤ ਸਿੰਘ ਉਥੇ ਪਹੁੰਚਿਆ ਤਾਂ ਹਰਸ਼ਿਤਾ ਇਕ ਲੜਕੇ ਨਾਲ ਵਰਨਾ ਕਾਰ ’ਚ ਆਈ ਅਤੇ ਜਸਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਬੈਠ ਕੇ ਸਰਹੰਦ ਰੋਡ ਪਟਿਆਲਾ ਵਿਖੇ ਚਲਾ ਗਿਆ, ਜਿਥੇ ਮਨਪ੍ਰੀਤ ਕੌਰ ਉਰਫ ਹਰਸ਼ਿਤਾ ਕਾਰ ’ਚੋਂ ਉਤਰ ਗਈ ਅਤੇ ਤਿੰਨ ਹੋਰ ਵਿਅਕਤੀ ਕਾਰ ਵਿਚ ਸਵਾਰ ਹੋ ਗਏ।
ਕਾਰ ਵਿਚ ਬੈਠਦਿਆਂ ਹੀ ਉਨ੍ਹਾਂ ਵਿਅਕਤੀਆਂ ਨੇ ਜਸਪ੍ਰੀਤ ਸਿੰਘ ਦੀਆਂ ਅੱਖਾਂ ’ਤੇ ਪੱਟੀ ਬੰਨ ਦਿੱਤੀ ਅਤੇ ਉਸ ਦੇ ਕੰਨ ’ਤੇ ਪਿਸਤੌਲ ਲਗਾ ਕੇ ਮੋਬਾਇਲ ਫੋਨ ਖੋਹ ਲਿਆ। ਇਸ ਤੋਂ ਬਾਅਦ ਜਸਪ੍ਰੀਤ ਸਿੰਘ ਦੇ ਮੋਬਾਇਲਾਂ ਦਾ ਡਾਟਾ ਆਪਣੇ ਮੋਬਾਇਲ ’ਚ ਟਰਾਸਫਰ ਕਰ ਕੇ ਜਸਪ੍ਰੀਤ ਨੂੰ ਕਿਸੇ ਅਣਦੱਸੀ ਜਗ੍ਹਾ ’ਤੇ ਲੈ ਗਏ ਤੇ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਬਾਅਦ ਵਿਚ ਕਹਿਣ ਲੱਗੇ ਕਿ ਆਪਣੇ ਦੋਸਤਾਂ ਤੋਂ 1 ਲੱਖ ਰੁਪਏ ਮੰਗਵਾ ਦੇ।
ਜਸਪ੍ਰੀਤ ਸਿੰਘ ਨੇ ਆਪਣੇ ਦੋਸਤਾਂ ਨਾਲ ਗੱਲ ਕਰਵਾ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ 20-30 ਹਜ਼ਾਰ ਦਾ ਹੀ ਇੰਤਜਾਮ ਕਰ ਸਕਦਾ ਹੈ। ਜਦੋਂ ਪੈਸਿਆ ਦਾ ਪ੍ਰਬੰਧ ਨਾ ਹੋਇਆ ਤਾਂ ਅਗਲੇ ਦਿਨ ਸ਼ਾਮ ਨੂੰ 5.30 ਵਜੇ ਸ਼ਿਕਾਇਤਕਰਤਾ ਨੂੰ ਮਾਧੋਪੁਰ ਚੌਂਕ ਸਰਹਿੰਦ ਵਿਖੇ ਕਾਰ ’ਚੋਂ ਉਤਾਰ ਦਿੱਤਾ ਅਤੇ ਜਸਪ੍ਰੀਤ ਸਿੰਘ ਆਪਣੇ ਘਰ ਆ ਗਿਆ।
ਇਸ ਤੋਂ ਬਾਅਦ ਬੀਤੀ 9 ਜੂਨ ਨੂੰ ਜਸਪ੍ਰੀਤ ਸਿੰਘ ਨੂੰ ਉਸਦੀ ਸਹੇਲੀ ਨਾਲ ਇਤਰਾਜ਼ਯੋਗ ਵੀਡੀਓ ਭੇਜੀਆ ਗਈਆਂ, ਜੋ ਉਸ ਸਮੇਂ ਉਕਤ ਵਿਅਕਤੀਆਂ ਨੇ ਆਪਣੇ ਮੋਬਾਇਲ ’ਚ ਟਰਾਂਸਫਰ ਕਰ ਲਈਆ ਸਨ ਅਤੇ 10 ਲੱਖ ਰੁਪਏ ਨਾ ਦੇਣ ਦੀ ਸੂਰਤ ’ਚ ਵਾਇਰਲ ਕਰਨ ਦੀ ਗੱਲ ਕੀਤੀ ਅਤੇ ਸ਼ਿਕਾਇਤਕਰਤਾਂ ਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ।
ਜਸਪ੍ਰੀਤ ਸਿੰਘ ਨੇ ਸਾਰੀ ਕਹਾਣੀ ਪੁਲਸ ਨੂੰ ਦੱਸੀ ਤਾਂ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜੀ ਲੜਕੀ ਆਪਣਾ ਨਾਮ ਹਰਸਿਤਾ ਦੱਸ ਰਹੀ ਸੀ, ਉਸਦਾ ਨਾਮ ਮਨਪ੍ਰੀਤ ਕੌਰ ਹੈ ਅਤੇ ਇਹ ਸਾਰੀ ਸ਼ਾਜਿਸ ਜਸਪ੍ਰੀਤ ਸਿੰਘ ਦੇ ਗੁਆਂਢੀ ਸਤਗੁਰ ਸਿੰਘ ਨੇ ਬਾਕੀਆਂ ਨਾਲ ਮਿਲ ਕੇ ਰਚੀ ਸੀ। ਸਤਿਗੁਰ ਸਿੰਘ ਵੀ ਪਿੰਡ ਕਾਲ ਬੰਜਾਰਾ ਦਾ ਹੈ ਅਤੇ ਜਪਸ੍ਰੀਤ ਉਸ ਦਾ ਭਤੀਜਾ ਲਗਦਾ ਹੈ।
ਸਤਿਗੁਰ ਸਿੰਘ ਨੂੰ ਜਸਪ੍ਰੀਤ ਸਿੰਘ ਦੀ ਜਾਇਦਾਦ ਦੇਖ ਕੇ ਲਾਲਚ ਆ ਗਿਆ ਸੀ ਅਤੇ ਉਹ ਖਰੜ ’ਚ ਕੈਬ ਚਲਾਉਂਦਾ ਸੀ, ਜਿਥੇ ਉਸ ਦੀ ਪਛਾਣ ਬਲਵਿੰਦਰ ਸਿੰਘ ਨਿਵਾਸੀ ਗੜ੍ਹੀ ਰੋਪੜ, ਜੁਗਨੂੰ ਨਿਵਾਸੀ ਰੋਪੜ, ਸਮਨਦੀਪ ਸਿੰਘ ਵਾਸੀ ਭੁੂਟਾਲ ਕਲਾਂ ਜ਼ਿਲਾ ਸੰਗਰੂਰ ਨਾਲ ਹੋਈ।
ਬਲਵਿੰਦਰ ਸਿੰਘ ਦੇ ਸੰਪਰਕ ਵਿਚ ਮਨਪ੍ਰੀਤ ਕੌਰ ਵਾਸੀ ਰੋਪੜ ਸੀ, ਜਿਹੜੀ ਖਰੜ ਵਿਖੇ ਰਹਿੰਦੀ ਸੀ। ਜਾਂਚ ਮੁਤਾਬਕ ਸਤਿਗੁਰੂ ਸਿੰਘ ਨੇ ਇਹ ਸਾਰਾ ਪਲਾਨ ਬਣਾਇਆ ਅਤੇ ਜਸਪ੍ਰੀਤ ਸਿੰਘ ਨੂੰ ਹਨੀ ਟਰੈਪ ਵਿਚ ਫਸਾਉਣ ਲਈ ਹਰਸ਼ਿਤਾ ਬਣਾ ਕੇ ਜਸਪ੍ਰੀਤ ਸਿੰਘ ਨਾਲ ਦੋਸਤੀ ਕਰਵਾਈ ਸੀ। ਪੁਲਸ ਵੱਲੋਂ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਕੇਸ ਦਰਜ