ਗੁਮਜਾਲ ਦੀਆਂ ਟੇਲਾਂ ਤੋਂ ਮਿਲੀ ਲਾਸ਼
ਅਬੋਹਰ, 10 ਜੂਨ :- ਬੀਤੀ ਸ਼ਾਮ ਸੁੰਦਰ ਨਗਰੀ ਦੇ ਇਕ ਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਅੱਜ ਗੁਮਜਾਲ ਦੀਆਂ ਟੇਲਾਂ ਤੋਂ ਮਿਲੀ ਹੈ, ਜੋ ਕੱਲ ਸ਼ਾਮ ਤੋਂ ਲਾਪਤਾ ਸੀ।
ਜਾਣਕਾਰੀ ਅਨੁਸਾਰ ਕਰੀਬ 30 ਸਾਲਾ ਸੁੰਦਰ ਨਗਰੀ ਗਲੀ ਨੰ. 15 ਵਾਸੀ ਹਰਮੇਲ ਸਿੰਘ ਪੁੱਤਰ ਕ੍ਰਿਪਾਲ ਸਿੰਘ ਜੋ ਡਰਾਈਵਿੰਗ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਥੋੜ੍ਹਾ ਜਿਹਾ ਆਦੀ ਸੀ। ਬੀਤੀ ਸ਼ਾਮ ਅਚਾਨਕ ਘਰੋਂ ਲਾਪਤਾ ਹੋ ਗਿਆ।
ਇਸ ਤੋਂ ਬਾਅਦ ਪਰਿਵਾਰ ਨੇ ਥਾਣਾ ਨੰਬਰ-1 ਨੂੰ ਸੂਚਿਤ ਕੀਤਾ ਅਤੇ ਆਪਣੇ ਪੱਧਰ ’ਤੇ ਵੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਅੱਜ ਗੁਮਜਾਲ ਟੇਲਾਂ ’ਤੇ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ’ਤੇ ਨਰ ਸੇਵਾ ਨਾਰਾਇਣ ਸੇਵਾ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕੱਲਰਖੇੜਾ ਪੁਲਸ ਚੌਕੀ ਦੀ ਮੌਜ਼ੂਦਗੀ ’ਚ ਲਾਸ਼ ਨੂੰ ਬਾਹਰ ਕੱਢ ਕੇ ਅਬੋਹਰ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ।
ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਹਰਮੇਲ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚੇ ਅਤੇ ਉਸ ਦੀ ਪਛਾਣ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੋ ਧੀਆਂ ਅਤੇ ਇਕ ਲੜਕੇ ਦਾ ਪਿਤਾ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਮ੍ਰਿਤਕ ਦੇ ਭਰਾ ਸੁਖਦੇਵ ਸਿੰਘ ਦੇ ਬਿਆਨ ’ਤੇ ਪੁਲਸ ਨੇ ਬੀ. ਐੱਨ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ।
Read More : ਚਮਾਰੂ ’ਚ ਕਰਵਾਈ ‘ਸੰਡੇ ਸੁਪਰ ਸੀਰੀਜ਼’