Sunday Super Series

ਚਮਾਰੂ ’ਚ ਕਰਵਾਈ ‘ਸੰਡੇ ਸੁਪਰ ਸੀਰੀਜ਼’

ਮੁੰਡੇ-ਕੁੜੀਆਂ ਦੇ ਕਰਵਾਏ ਕਬੱਡੀ ਮੈਚ

ਘਨੌਰ, 10 ਜੂਨ :- ਕਸਬਾ ਘਨੌਰ ਅਧੀਨ ਆਉਂਦੇ ਦੇ ਪਿੰਡ ਚਮਾਰੂ ’ਚ ਪੰਚਾਇਤ ਦੇ ਸਹਿਯੋਗ ਅਤੇ ਸੀਨੀਅਰ ਆਗੂ ਕਪਤਾਨ ਸਿੰਘ ਚਮਾਰੂ ਦੇ ਉਪਰਾਲੇ ਸਦਕਾ ਫਿਊਚਰ ਅਕੈਡਮੀ ਵੱਲੋਂ ‘ਸੰਡੇ ਸੁਪਰ ਸੀਰੀਜ਼’ ਮੁੰਡੇ ਅਤੇ ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ।

ਇਸ ’ਚ ਪਿੰਡ ਮੰਜੌਲੀ, ਮੰਡੌਲੀ, ਉਲਾਣਾ, ਚਮਾਰੂ, ਤਸਿੰਬਲੀ, ਘਨੌਰ ਆਦਿ ਕੁੱਲ 9 ਟੀਮਾਂ ਨੇ ਭਾਗ ਲਿਆ। ਇਨ੍ਹਾਂ ਵਿਚ ਲੜਕਿਆਂ ਦੀਆਂ 5 ਟੀਮਾਂ ਅਤੇ ਲੜਕੀਆਂ ਦੀਆਂ 4 ਟੀਮਾਂ ਨੇ ਗਰਾਊਂਡ ’ਚ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਟੀਮਾਂ ਨੂੰ ਖਿਡਾਉਣ ਲਈ ਕੋਚ ਰਿੰਕੂ, ਜਸਵੀਰ ਸਿੰਘ, ਹੇਮ ਰਾਜ ਕੁਮਾਰ, ਹਰਵਿੰਦਰ ਸਿੰਘ ਮੱਟੂ, ਰਜਤ ਕੁਮਾਰ, ਗੁਰਪ੍ਰੀਤ ਸਿੰਘ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।

ਇਸ ਦੌਰਾਨ ਵੱਖ-ਵੱਖ ਮੈਚਾਂ ਤੋਂ ਬਾਅਦ ਲੜਕਿਆਂ ਦੀ ਕਬੱਡੀ ਟੀਮ ’ਚੋਂ ਪਹਿਲਾ ਸਥਾਨ ਚਮਾਰੂ ਦੀ ਟੀਮ ਨੇ ਹਾਸਲ ਕੀਤਾ ਅਤੇ ਦੂਜੇ ਸਥਾਨ ’ਤੇ ਘਨੌਰ ਦੀ ਟੀਮ ਰਹੀ। ਜਦੋਂ ਕਿ ਲੜਕੀਆਂ ਦੀ ਕਬੱਡੀ ਟੀਮ ਵਿਚੋਂ ਪਹਿਲੇ ਸਥਾਨ ’ਤੇ ਮੰਡੌਲੀ ਅਤੇ ਦੂਜੇ ਸਥਾਨ ’ਤੇ ਚਮਾਰੂ ਦੀ ਟੀਮ ਰਹੀ।

ਇਜ ਮੌਕੇ ਸੀਨੀਅਰ ਆਗੂ ਕਪਤਾਨ ਸਿੰਘ ਚਮਾਰੂ, ਸਰਪੰਚ ਅਮਰਜੀਤ ਸਿੰਘ, ਹਰਮਨਦੀਪ ਸਿੰਘ, ਹਰਮੇਸ਼ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਸ਼ਰਨਜੀਤ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Read More : ਰੈਸਟੋਰੈਂਟ ਦੇ ਏ. ਸੀ. ਦਾ ਕੰਪਰੈੱਸ਼ਰ ਫਟਿਆ, ਲੱਗੀ ਅੱਗ

Leave a Reply

Your email address will not be published. Required fields are marked *