ਨਵੇਂ ਚੈਂਬਰਾਂ ਦੀ ਉਸਾਰੀ ਲਈ ਥਾਂ ਅਤੇ ਪੁਰਾਣੇ ਚੈਂਬਰਾਂ ਵਿਚ ਨਵੀਂ ਲਿਫਟ ਲਗਵਾਉਣ ਦੀ ਕੀਤੀ ਮੰਗ
ਪਟਿਆਲਾ, 10 ਜੂਨ -: ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਇਕ ਮੰਗ ਪੱਤਰ ਸੋਂਪਿਆ ਅਤੇ ਮੰਗ ਕੀਤੀ ਕਿ ਵਕੀਲ ਸਾਹਿਬਾਨ ਦੇ ਲਈ ਨਵੇਂ ਚੈਂਬਰ ਬਣਾਏ ਜਾਣ ਦੀ ਜ਼ਰੂਰਤ ਹੈ, ਜਿਸ ਲਈ ਥਾਂ ਦੀ ਚਾਹੀਦੀ ਹੈ ਤਾਂ ਕਿ ਨਵੇਂ ਚੈਂਬਰ ਬਣਾਏ ਜਾਣ ਸਕਣ।
ਪ੍ਰਧਾਨ ਟਿਵਾਣਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਮੇਂ ਪਟਿਆਲਾ ਵਿਚ 1800 ਦੇ ਕਰੀਬ ਵਕੀਲ ਪ੍ਰੈਕਟਿਸ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਗਿਣਤੀ ਹੋਰ ਵੀ ਵਧਣ ਦੀ ਸੰਭਾਵਾਨਾ ਹੈ ਪਰ ਵਕੀਲਾਂ ਦੀ ਗਿਣਤੀ ਵਿਚ ਚੈਂਬਰ ਘੱਟ ਹਨ ਅਤੇ ਵਕੀਲਾਂ ਨੂੰ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਚੈਂਬਰਾਂ ਲਈ ਹੋਰ ਥਾਂ ਮੁਹੱਈਆ ਕਰਵਾ ਕੇ ਚੈਂਬਰ ਬਣਾਏ ਜਾਣ ਤਾਂ ਕਿ ਸਾਰੇ ਵਕੀਲ ਸਹਿਬਾਨ ਨੂੰ ਚੈਂਬਰ ਮਿਲ ਸਕਣ।
ਪ੍ਰਧਾਨ ਟਿਵਾਣਾ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪੁਰਾਣੇ ਚੈਂਬਰਾਂ ਵਿਚ ਜਿਹੜੀ ਲਿਫਟ ਲੱਗੀ ਹੈ, ਉਹ ਕਾਫੀ ਪੁਰਾਣੀ ਹੋ ਚੁੱਕੀ ਹੈ, ਉਸ ਨੂੰ ਨਵਾਂ ਲਗਵਾਇਆ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮਨਵੀਰ ਟਿਵਾਣਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਇਸ ਨਾਲ ਮਾਮਲਿਆਂ ’ਤੇ ਜਲਦੀ ਹੀ ਗੌਰ ਕਰਕੇ ਇਸ ਮਾਮਲੇ ਵਿਚ ਉਚਿਤ ਫੈਸਲਾ ਲਿਆ ਜਾਵੇਗਾ ਅਤੇ ਵਕੀਲ ਸਾਹਿਬਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਧਾਨ ਮਨਵੀਰ ਸਿੰਘ ਟਿਵਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ।
Read More : 7 ਬੱਚਿਆਂ ਅਤੇ ਡਰਾਈਵਰ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਟਿੱਪਰ ਮਾਲਕ ਗ੍ਰਿਫਤਾਰ