ਦਰਿਆ ’ਚ ਰੁੜ੍ਹਿਆ ਕਿਸਾਨ ਪੁੱਤ ਪਾਣੀ

ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਭਾਲ ਜਾਰੀ

ਗੁਰਦਾਸਪੁਰ, 3 ਜੂਨ :- ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਚੇਚੀਆਂ ਛੌੜੀਆਂ ਦੇ ਕਿਸਾਨ ਦਾ ਇਕ ਪੁੱਤਰ ਬਿਆਸ ਦਰਿਆ ਪਾਰ ਕਰਨ ਸਮੇਂ ਪਾਣੀ ਦੇ ਤੇਜ ਵਹਾਅ ’ਚ ਰੁੜ੍ਹ ਗਿਆ।

ਜਾਣਕਾਰੀ ਅਨੁਸਾਰ ਮਨਦੀਪ ਸਿੰਘ (35) ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੌੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਬਣੇ ਸਪਰ ਨੇੜਿਓਂ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਲਈ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ।

ਘਟਨਾ ਸਥਾਨ ’ਤੇ ਹਾਜ਼ਰ ਨੌਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਪਿੰਡ ਵਾਸੀਆਂ ਸਮੇਤ ਦੱਸਿਆ ਕਿ ਦਰਿਆਉਂ ਪਾਰਲੇ ਪਾਸੇ ਉਨ੍ਹਾਂ ਦੇ ਖੇਤ ’ਚ ਪਾਪੂਲਰਾਂ ਦੇ ਬੂਟਿਆਂ ਦੀ ਕਟਾਈ ਚੱਲ ਰਹੀ ਸੀ ਅਤੇ ਕੁਝ ਲੇਬਰ ਦੇ ਹੋਰਨਾਂ ਵਿਅਕਤੀਆਂ ਸਮੇਤ ਜਦੋਂ ਉਹ ਦਰਿਆ ਬਿਆਸ ਨੂੰ ਪਾਰ ਕਰ ਰਿਹਾ ਸੀ ਤਾਂ ਡੂੰਘੇ ਪਾਣੀ ਦੇ ਤੇਜ਼ ਵਹਾਅ ’ਚ ਮਨਦੀਪ ਸਿੰਘ ਡੁੱਬ ਗਿਆ।

ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਥਾਣਾ ਮੁਖੀ ਦੀਪਿਕਾ ਨੇ ਪੁਲਸ ਪਾਰਟੀ ਸਮੇਤ ਪਾਣੀ ’ਚ ਡੁੱਬੇ ਨੌਜਵਾਨ ਦੀ ਭਾਲ ਕਰਨ ਲਈ ਬੇਸ਼ੱਕ ਭਾਰੀ ਜੱਦੋ- ਜਹਿਦ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਉਗ-ਸੁਗ ਨਹੀਂ ਮਿਲੀ ਹੈ।

ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਗੋਤਾਖੋਰਾਂ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਵੱਲੋਂ ਪਹੁੰਚ ਕੇ ਭਾਲ ਸ਼ੁਰੂ ਕਰ ਦਿੱਤੀ ਜਾਵੇਗੀ।

Read More : ਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾ

Leave a Reply

Your email address will not be published. Required fields are marked *