8 ਸਾਲ ਪਹਿਲਾ ਸੁਨਹਿਰੀ ਭਵਿੱਖ ਲਈ ਗਿਆ ਸੀ ਵਿਦੇਸ਼
ਜ਼ਿਲਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬਰਾੜ ਦੇ ਇਕ ਨੌਜਵਾਨ ਹਰਨੂਰ ਸਿੰਘ ਪੱੁਤਰ ਹਰਪਾਲ ਸਿੰਘ ਦੀ ਮੈਲਬੋਰਨ ’ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ, ਜੋ 8 ਸਾਲ ਪਹਿਲਾ ਸੁਨਹਿਰੀ ਭਵਿੱਖ ਲਈ ਵਿਦੇਸ਼ ਗਿਆ ਸੀ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਹਰਭਾਲ ਸਿੰਘ ਦੱਸਿਆ ਕਿ ਉਸ ਦਾ ਇਕਲੌਤਾ ਪੱੁਤਰ ਹਰਨੂਰ ਸਿੰਘ 2018 ’ਚ ਮੈਲਬੋਰਨ ਗਿਆ ਸੀ, ਜਿੱਥੇ ਉਹ ਪੀ. ਆਰ. ਹੋ ਚੁੱਕਾ ਸੀ ਅਤੇ ਟਰੱਕ ਡਰਾਈਵਰ ਸੀ। ਬੀਤੇ ਦਿਨੀਂ ਉਹ ਆਪਣਾ ਟਰੱਕ ਲੈ ਕੇ ਸਿਡਨੀ ਤੋਂ ਐਡੀਲੈਡ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੇ ਟਰੱਕ ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ ਹਰਨੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
