ਪਾਕਿਸਤਾਨ ਨੇ 8,000 ਤੋਂ ਵੱਧ ਅਫ਼ਗਾਨ ਸ਼ਰਨਾਰਥੀਆਂ ਨੂੰ ਦੇਸ਼ ’ਚੋਂ ਕੱਢਿਆ

ਪੰਜਾਬ ਸੂਬੇ ਦੀ ਸਰਕਾਰ ਨੇ ਹੁਣ ਤਕ 5,000 ਤੋਂ ਵੱਧ ਅਫ਼ਗਾਨਾਂ ਨੂੰ ਹਿਰਾਸਤ ’ਚ ਲਿਆ

ਪਾਕਿਸਤਾਨ ਨੇ ਦੇਸ਼ ਵਿਆਪੀ ਚੱਲ ਰਹੇ ਅਭਿਆਨ ਤਹਿਤ 8,000 ਤੋਂ ਵੱਧ ਅਫ਼ਗਾਨ ਸ਼ਰਨਾਰਥੀਆਂ ਨੂੰ ਦੇਸ਼ ’ਚੋਂ ਕੱਢ ਦਿੱਤਾ ਹੈ। ਅਫ਼ਗਾਨ ਨਾਗਰਿਕ ਕਾਰਡ (ਏ. ਸੀ. ਸੀ.) ਧਾਰਕਾਂ ਦੀ ਸਵੈ-ਇੱਛਤ ਵਾਪਸੀ ਦੀ ਆਖ਼ਰੀ ਮਿਤੀ 31 ਮਾਰਚ ਨੂੰ ਖ਼ਤਮ ਹੋਣ ਤੋਂ ਬਾਅਦ ਕਾਰਵਾਈ ਤੇਜ਼ ਕੀਤੀ ਗਈ ਸੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 1 ਅਪ੍ਰੈਲ ਤੋਂ ਬਾਅਦ ਲਗਭਗ 8,115 ਅਫ਼ਗਾਨੀਆਂ, ਜਿਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਤੋਂ ਫੜੇ ਗਏ ਸਨ, ਨੂੰ ਤੋਰਖਮ ਸਰਹੱਦ ਰਾਹੀਂ ਵਾਪਸ ਭੇਜਿਆ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਹੁਣ ਤੱਕ 5,000 ਤੋਂ ਵੱਧ ਅਫ਼ਗਾਨਾਂ ਨੂੰ ਹਿਰਾਸਤ ’ਚ ਲਿਆ ਹੈ।
ਅਧਿਕਾਰੀਆਂ ਅਨੁਸਾਰ ਪੰਜਾਬ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲਗਭਗ ਇਕ ਲੱਖ ਅਫ਼ਗਾਨਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਹ ਬਰਖ਼ਾਸਤਗੀ ਦਾ ਦੂਜਾ ਪੜਾਅ ਹੈ, ਜਿਸ ’ਚ ਏ. ਸੀ. ਸੀ. ਧਾਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਤੰਬਰ 2023 ਤੋਂ ਬਾਅਦ ਪਹਿਲੇ ਪੜਾਅ ’ਚ 800,000 ਤੋਂ ਵੱਧ ਅਫਗਾਨਾਂ ਨੂੰ ਵਾਪਸ ਭੇਜਿਆ ਗਿਆ ਹੈ।
1980 ਦੇ ਦਹਾਕੇ ’ਚ ਅਫ਼ਗਾਨਿਸਤਾਨ ਉੱਤੇ ਸੋਵੀਅਤ ਹਮਲੇ ਤੋਂ ਬਾਅਦ ਲੱਖਾਂ ਅਫਗਾਨੀ ਪਾਕਿਸਤਾਨ ਆਏ ਸਨ ਅਤੇ ਹੁਣ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *