ਜੀਂਦ : ਹਰਿਆਣਾ ਦੇ ਜ਼ਿਲਾ ਜੀਂਦ ਜੇਲ ਤੋਂ ਇਕ ਕੈਦੀ ਦੇ ਭੱਜਣ ਦੇ ਮਾਮਲੇ ’ਚ 2 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ’ਤੇ ਡਿਊਟੀ ਵਿਚ ਲਾਪਰਵਾਹੀ ਦਾ ਦੋਸ਼ ਹੈ।
ਨਾਲ ਹੀ, ਇਸ ਮਾਮਲੇ ਦੀ ਨਿਯਮਤ ਜਾਂਚ ਵੀ ਸ਼ੁਰੂ ਹੋ ਗਈ ਹੈ। ਜੇਲ ’ਚੋਂ ਭੱਜਣ ਵਾਲੇ ਕੈਦੀ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਮੰਗਲਵਾਰ ਰਾਤ ਨੂੰ ਸੰਗਰੂਰ ਜ਼ਿਲੇ ਦੇ ਬਨਾਰਸੀ ਪਿੰਡ ਦਾ ਰਹਿਣ ਵਾਲਾ ਰਾਕੇਸ਼, ਜੋ ਕਿ ਜੀਂਦ ਜ਼ਿਲਾ ਜੇਲ ’ਚ ਬੰਦ ਸੀ, ਪੌੜੀ ਦੀ ਵਰਤੋਂ ਕਰ ਕੇ ਜੇਲ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ। ਕੈਦੀ ਰਾਕੇਸ਼ ਬਿਜਲੀ ਦਾ ਕੰਮ ਜਾਣਦਾ ਸੀ। ਰਾਤ ਨੂੰ ਹਾਈ ਮਾਸਟ ਲਾਈਟ ਖ਼ਰਾਬ ਹੋ ਗਈ। ਇਸ ’ਤੇ ਵਾਰਡਰ ਨੇ ਉਸ ਨੂੰ ਨੁਕਸ ਸੁਧਾਰਨ ਲਈ ਭੇਜਿਆ।
ਇੱਥੋਂ ਉਹ ਪੌੜੀਆਂ ਚੜ੍ਹਿਆ ਅਤੇ ਜੇਲ ਦੀ 25 ਫੁੱਟ ਉੱਚੀ ਕੰਧ ਤੋਂ ਛਾਲ ਮਾਰ ਕੇ ਬਚ ਨਿਕਲਿਆ। ਰਾਕੇਸ਼ ਨੂੰ ਜੀਂਦ ਜ਼ਿਲਾ ਜੇਲ ’ਚ 3 ਸਾਲ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਉਸ ਨੂੰ ਇਕ ਮੁਕਾਬਲੇ ਦੌਰਾਨ ਫੜਿਆ ਸੀ। ਪੁਲਿਸ ਅਨੁਸਾਰ ਰਾਕੇਸ਼ ਵਿਰੁੱਧ ਕਤਲ ਦੀ ਕੋਸ਼ਿਸ਼, ਡਕੈਤੀ, ਧਮਕੀ ਅਤੇ ਅਸਲਾ ਐਕਟ ਦੇ 20 ਤੋਂ ਵੱਧ ਮਾਮਲੇ ਲੰਬਿਤ ਹਨ।
