ਵਾਲ-ਵਾਲ ਬਚਿਆ ਪਰਿਵਾਰ, ਸਾਮਾਨ ਸੜਿਆ
ਗੁਰੂਗ੍ਰਾਮ ’ਚ ਦੇਰ ਰਾਤ ਇਕ ਸੋਸਾਇਟੀ ਦੇ ਫ਼ਲੈਟ ਵਿਚ ਏ. ਸੀ. ਬਲਾਸਟ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਫ਼ਾਇਰ ਬ੍ਰਿਗੇਡ ਨੂੰ ਅੱਗ ’ਤੇ ਕਾਬੂ ਪਾਉਣ ਲਈ ਤਿੰਨ ਘੰਟੇ ਲੱਗ ਗਏ। ਇਸ ਸਮੇਂ ਦੌਰਾਨ ਪੂਰੀ ਸੋਸਾਇਟੀ ਵਿਚ ਹਫੜਾ-ਦਫੜੀ ਦਾ ਮਾਹੌਲ ਸੀ।ਦਰਅਸਲ ਰਾਤ 10 ਵਜੇ ਦੇ ਕਰੀਬ, ਸੋਹਨਾ ਰੋਡ ਦੇ ਸੈਕਟਰ 48 ਸਥਿਤ ਵਿਪੁਲ ਵਰਲਡ ਸੋਸਾਇਟੀ ਦੀ ਚੌਥੀ ਮੰਜ਼ਿਲ ’ਤੇ ਅੱਗ ਲੱਗ ਗਈ। ਇਹ ਫ਼ਲੈਟ ਨਵੀਨ ਗੋਇਲ ਦੇ ਨਾਮ ’ਤੇ ਹੈ। ਦੱਸਿਆ ਜਾ ਰਿਹਾ ਕਿ ਏਸੀ ਵਿਚ ਅਚਾਨਕ ਧਮਾਕਾ ਹੋਇਆ, ਜਿਸ ਦੀ ਚੰਗਿਆੜੀ ਕਾਰਨ ਅੱਗ ਲੱਗ ਗਈ।ਘਟਨਾ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਫ਼ਲੈਟ ’ਚ ਮੌਜੂਦ ਸਨ ਪਰ ਖੁਸ਼ਕਿਸਮਤੀ ਨਾਲ ਉਹ ਸਾਰੇ ਵਾਲ-ਵਾਲ ਬਚ ਗਏ ਅਤੇ ਭੱਜ ਕੇ ਆਪਣੀ ਜਾਨ ਬਚਾਈ। ਕੁਝ ਹੀ ਸਮੇਂ ’ਚ ਇਸ ਨੇ ਇਕ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਤਾਂ ਨੇੜਲੇ ਫ਼ਲੈਟਾਂ ਵਿਚ ਰਹਿਣ ਵਾਲੇ ਲੋਕ ਵੀ ਬਾਹਰ ਆ ਗਏ।
ਫ਼ਾਇਰ ਅਧਿਕਾਰੀਆਂ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪਹਿਲਾਂ ਸੈਕਟਰ-29 ਫ਼ਾਇਰ ਸਟੇਸ਼ਨ ਤੋਂ ਇਕ ਗੱਡੀ ਭੇਜੀ ਗਈ ਪਰ ਜਦੋਂ ਇਹ ਦੱਸਿਆ ਕਿ ਅੱਗ ਦੀਆਂ ਲਪਟਾਂ ਬਹੁਤ ਜ਼ਿਆਦਾ ਹਨ, ਤਾਂ ਉੱਥੋਂ ਚਾਰ ਹੋਰ ਗੱਡੀਆਂ ਭੇਜੀਆਂ ਗਈਆਂ।ਫ਼ਾਇਰ ਵਿਭਾਗ ਦੀਆਂ ਟੀਮਾਂ ਨੇ ਲਗਭਗ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਘਰ ’ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ’ਚ ਦੋ ਬੈੱਡਰੂਮ ਅਤੇ ਇਕ ਡਾਇਨਿੰਗ ਰੂਮ ਸ਼ਾਮਲ ਸਨ। ਖੁਸ਼ਕਿਸਮਤੀ ਨਾਲ, ਇਸ ਅੱਗ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ।
ਵਾਲ-ਵਾਲ ਬਚਿਆ ਪਰਿਵਾਰ, ਸਾਮਾਨ ਸੜਿਆ
ਗੁਰੂਗ੍ਰਾਮ ’ਚ ਦੇਰ ਰਾਤ ਇਕ ਸੋਸਾਇਟੀ ਦੇ ਫ਼ਲੈਟ ਵਿਚ ਏ. ਸੀ. ਬਲਾਸਟ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਫ਼ਾਇਰ ਬ੍ਰਿਗੇਡ ਨੂੰ ਅੱਗ ’ਤੇ ਕਾਬੂ ਪਾਉਣ ਲਈ ਤਿੰਨ ਘੰਟੇ ਲੱਗ ਗਏ। ਇਸ ਸਮੇਂ ਦੌਰਾਨ ਪੂਰੀ ਸੋਸਾਇਟੀ ਵਿਚ ਹਫੜਾ-ਦਫੜੀ ਦਾ ਮਾਹੌਲ ਸੀ।
ਦਰਅਸਲ ਰਾਤ 10 ਵਜੇ ਦੇ ਕਰੀਬ, ਸੋਹਨਾ ਰੋਡ ਦੇ ਸੈਕਟਰ 48 ਸਥਿਤ ਵਿਪੁਲ ਵਰਲਡ ਸੋਸਾਇਟੀ ਦੀ ਚੌਥੀ ਮੰਜ਼ਿਲ ’ਤੇ ਅੱਗ ਲੱਗ ਗਈ। ਇਹ ਫ਼ਲੈਟ ਨਵੀਨ ਗੋਇਲ ਦੇ ਨਾਮ ’ਤੇ ਹੈ। ਦੱਸਿਆ ਜਾ ਰਿਹਾ ਕਿ ਏਸੀ ਵਿਚ ਅਚਾਨਕ ਧਮਾਕਾ ਹੋਇਆ, ਜਿਸ ਦੀ ਚੰਗਿਆੜੀ ਕਾਰਨ ਅੱਗ ਲੱਗ ਗਈ।
ਘਟਨਾ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਫ਼ਲੈਟ ’ਚ ਮੌਜੂਦ ਸਨ ਪਰ ਖੁਸ਼ਕਿਸਮਤੀ ਨਾਲ ਉਹ ਸਾਰੇ ਵਾਲ-ਵਾਲ ਬਚ ਗਏ ਅਤੇ ਭੱਜ ਕੇ ਆਪਣੀ ਜਾਨ ਬਚਾਈ। ਕੁਝ ਹੀ ਸਮੇਂ ’ਚ ਇਸ ਨੇ ਇਕ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਤਾਂ ਨੇੜਲੇ ਫ਼ਲੈਟਾਂ ਵਿਚ ਰਹਿਣ ਵਾਲੇ ਲੋਕ ਵੀ ਬਾਹਰ ਆ ਗਏ।
ਫ਼ਾਇਰ ਅਧਿਕਾਰੀਆਂ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪਹਿਲਾਂ ਸੈਕਟਰ-29 ਫ਼ਾਇਰ ਸਟੇਸ਼ਨ ਤੋਂ ਇਕ ਗੱਡੀ ਭੇਜੀ ਗਈ ਪਰ ਜਦੋਂ ਇਹ ਦੱਸਿਆ ਕਿ ਅੱਗ ਦੀਆਂ ਲਪਟਾਂ ਬਹੁਤ ਜ਼ਿਆਦਾ ਹਨ, ਤਾਂ ਉੱਥੋਂ ਚਾਰ ਹੋਰ ਗੱਡੀਆਂ ਭੇਜੀਆਂ ਗਈਆਂ।
ਫ਼ਾਇਰ ਵਿਭਾਗ ਦੀਆਂ ਟੀਮਾਂ ਨੇ ਲਗਭਗ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਘਰ ’ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ’ਚ ਦੋ ਬੈੱਡਰੂਮ ਅਤੇ ਇਕ ਡਾਇਨਿੰਗ ਰੂਮ ਸ਼ਾਮਲ ਸਨ। ਖੁਸ਼ਕਿਸਮਤੀ ਨਾਲ, ਇਸ ਅੱਗ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ।
