ਨੰਨ੍ਹੀ ਪਰੀ ਨੇ ਲਿਆ ਜਨਮ
ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ. ਐੱਲ. ਰਾਹੁਲ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ ਹੈ। ਆਥੀਆ ਅਤੇ ਰਾਹੁਲ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਅਤੇ ਆਪਣੀ ਧੀ ਦੇ ਆਉਣ ਦਾ ਐਲਾਨ ਕੀਤਾ। ਇਸ ਜੋੜੇ ਨੇ ਸੋਮਵਾਰ ਨੂੰ ਇਸ ਖ਼ਬਰ ਦਾ ਐਲਾਨ ਕੀਤਾ।
ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਜੋੜੇ ਨੇ ਦੋ ਹੰਸਾਂ ਦੀ ਇਕ ਪੇਂਟਿੰਗ ਪੋਸਟ ਕੀਤੀ, ਜਿਸਦੇ ਨਾਲ ਇਕ ਸੁਨੇਹਾ ਸੀ, ਅਾਸ਼ੀਰਵਾਦ ਦੇ ਰੂਪ ਵਿਚ ਇਕ ਬੱਚੀ ਮਿਲੀ ਹੈ। ਬੱਚੀ ਦਾ ਜਨਮ ਸੋਮਵਾਰ ਨੂੰ ਹੀ ਹੋਇਆ ਹੈ ਕਿਉਂਕਿ ਇਕ ਤਸਵੀਰ ਵਿਚ “24-03-2025” ਲਿਖਿਆ ਹੋਇਆ ਹੈ।
ਸੁਨੀਲ ਸ਼ੈੱਟੀ ਦੀ ਧੀ ਆਥੀਆ ਤੇ ਰਾਹੁਲ ਨੇ ਬਿਨਾਂ ਕੁਝ ਲਿਖੇ ਤਸਵੀਰ ਸ਼ੇਅਰ ਕੀਤੀ ਪਰ ਇਕ ਹੈਲੋ ਅਤੇ ਖੰਭਾਂ ਵਾਲੇ ਬੱਚੇ ਦਾ ਆਈਕਨ ਲਗਾਇਆ, ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਜਿਵੇਂ ਹੀ ਉਨ੍ਹਾਂ ਨੇ ਇਹ ਖ਼ਬਰ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੇ ਟਿੱਪਣੀ ਭਾਗ ਨੂੰ ਵਧਾਈਆਂ ਦੇ ਸੁਨੇਹਿਆਂ ਨਾਲ ਭਰ ਦਿੱਤਾ।
