3 ਕਾਰਾਂ ਨੂੰ ਮਾਰੀ ਟੱਕਰ, 2 ਲੋਕਾਂ ਦੀ ਮੌਤ
ਦੇਹਰਾਦੂਨ-ਹਰਿਦੁਆਰ ਹਾਈਵੇ ’ਤੇ ਸਵੇਰੇ ਇਕ ਟਰੱਕ ਨੇ ਕਹਿਰ ਮਚਾਇਆ। ਲੱਛੀਵਾਲਾ ਟੋਲ ਪਲਾਜ਼ਾ ’ਤੇ ਇਕ ਬੇਕਾਬੂ ਟਰੱਕ ਨੇ ਤਿੰਨ ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੋਮਵਾਰ ਸਵੇਰੇ ਲੱਛੀਵਾਲਾ ਟੋਲ ਪਲਾਜ਼ਾ ਨੇੜੇ ਦੇਹਰਾਦੂਨ-ਹਰਿਦੁਆਰ ਵੱਲ ਜਾ ਰਹੇ ਇਕ ਟਰੱਕ ਦੇ ਬ੍ਰੇਕ ਫ਼ੇਲ੍ਹ ਹੋ ਗਏ, ਜਿਸ ਕਾਰਨ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਤਿੰਨ ਵਾਹਨਾਂ ਟੱਕਰ ਮਾਰ ਕੇ ਟੋਲ ਪਲਾਜ਼ਾ ਦੇ ਖੰਭੇ ਨਾਲ ਟਕਰਾ ਗਿਆ। ਟਰੱਕ ਨਾਲ ਟਕਰਾਉਣ ਤੋਂ ਬਾਅਦ 02 ਵਾਹਨਾਂ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਅਤੇ ਇਕ ਵਾਹਨ ਟਰੱਕ ਅਤੇ ਖੰਭੇ ਵਿਚਕਾਰ ਫਸਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਸ ਕਾਰ ’ਚ ਬੈਠੇ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਬਹੁਤ ਮੁਸ਼ਕਲ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਮੁਰਦਾਘਰ ਭੇਜ ਦਿੱਤਾ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਰਤਨਮਣੀ ਉਨਿਆਲ ਵਜੋਂ ਹੋਈ ਹੈ, ਜੋ ਕਿ ਇੰਦਰਪ੍ਰਸਥ ਐਨਕਲੇਵ ਰਾਏਪੁਰ ਦੇਹਰਾਦੂਨ ਦਾ ਰਹਿਣ ਵਾਲਾ ਹੈ।
ਦੂਜੇ ਮ੍ਰਿਤਕ ਦੇ ਕੋਲ ਕਿਸ਼ੋਰੀ ਲਾਲ ਪਵਾਰ ਦੇ ਪੁੱਤਰ ਪੰਕਜ ਕੁਮਾਰ ਦੇ ਨਾਮ ਦਾ ਇੱਕ ਪਛਾਣ ਪੱਤਰ ਮਿਲਿਆ ਹੈ ਅਤੇ ਉਸਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ।
