ਦਿੱਲੀ : ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਨਵੀਂ ਦਿੱਲੀ ਦੇ ਏਅਰ ਫ਼ੋਰਸ ਸਟੇਸ਼ਨ ਵਿਖੇ ਆਯੋਜਿਤ ਸਮਾਗਮ ’ਚ ਭਾਰਤੀ ਹਵਾਈ ਸੈਨਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਫੌਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸ ਸਮਾਗਮ ’ਚ ਕੁੱਲ 40 ਖਿਡਾਰੀਆਂ ਅਤੇ 11 ਅਗਨੀਵੀਰ ਏਅਰ (ਖੇਡਾਂ) ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਫੌਜ/ਰਾਸ਼ਟਰੀ/ਅੰਤਰਰਾਸ਼ਟਰੀ ਮੰਚਾਂ ’ਤੇ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੀਆਂ 7 ਟੀਮਾਂ ਨੂੰ ਵੀ ਸਮਾਗਮ ’ਚ ਇੰਟਰ-ਸਰਵਿਸਿਜ਼/ਨੈਸ਼ਨਲ ਚੈਂਪੀਅਨਸ਼ਿਪ/ਖੇਡਾਂ ਦੇ ਜੇਤੂਆਂ ਵਜੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਵਾਈ ਸੈਨਾ ਮੁਖੀ ਨੇ ਭਾਰਤੀ ਹਵਾਈ ਸੈਨਾ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਭਾਰਤੀ ਹਵਾਈ ਸੈਨਾ ਖੇਡ ਬੁਲੇਟਿਨ 2024 ਦਾ ਉਦਘਾਟਨ ਵੀ ਕੀਤਾ।
ਇਸ ਦੌਰਾਨ ਹਵਾਈ ਸੈਨਾ ਮੁਖੀ ਨੇ ਭਾਰਤੀ ਹਵਾਈ ਸੈਨਾ ਦੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਭਾਰਤੀ ਹਵਾਈ ਸੈਨਾ ’ਚ ਮੁਕਾਬਲੇਬਾਜ਼ੀ ਵਾਲੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
