ਧਰਤੀ ‘ਤੇ ਆਏ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ

ਸਭ ਕੁਝ ਯੋਜਨਾ ਦੇ ਮੁਤਾਬਕ ਹੋਇਆ : ਨਾਸਾ

ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਬੁੱਧਵਾਰ ਨੂੰ ਧਰਤੀ ‘ਤੇ ਪਰਤ ਆਏ ਹਨ। ਸਾਰੇ ਪੁਲਾੜ ਯਾਤਰੀਆਂ ਨੇ ਧਰਤੀ ‘ਤੇ ਸਫਲ ਲੈਂਡਿੰਗ ਕੀਤੀ ਹੈ। ਪੂਰੀ ਟੀਮ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਨਾਸਾ ਨੇ ਪ੍ਰੈੱਸ ਕਾਨਫਰੰਸ ‘ਚ ਪੂਰੇ ਮਿਸ਼ਨ ਨੂੰ ਸਫ਼ਲ ਕਰਾਰ ਦਿੰਦਿਆ ਕਿਹਾ ਕਿ ਸਭ ਕੁਝ ਯੋਜਨਾ ਦੇ ਮੁਤਾਬਕ ਹੋਇਆ ਅਤੇ ਸਾਰੇ ਪੁਲਾੜ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਹ ਚਾਰੇ ਪੁਲਾੜ ਯਾਤਰੀ ਮੰਗਲਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਇਸ ਦੌਰਾਨ ਕਰੀਬ 7 ਮਿੰਟ ਤੱਕ ਸੰਚਾਰ ਬਲੈਕਆਊਟ ਰਿਹਾ। ਭਾਵ ਪੁਲਾੜ ਯਾਨ ਨਾਲ ਕੋਈ ਸੰਪਰਕ ਨਹੀਂ ਹੋਇਆ।

ਦੋਵੇਂ ਨੌਂ ਮਹੀਨਿਆਂ ਤੋਂ ਵੱਧ ਸਮੇਂ ਤੱਕ ਪੁਲਾੜ ਵਿੱਚ ਰਹਿਣ ਤੋਂ ਬਾਅਦ ਧਰਤੀ ‘ਤੇ ਵਾਪਸ ਆਏ ਹਨ। ਕੈਪਸੂਲ ਖੋਲ੍ਹਣ ਤੋਂ ਬਾਅਦ ਪੁਲਾੜ ਯਾਤਰੀਆਂ ਨੂੰ ਸਟ੍ਰੈਚਰ ‘ਤੇ ਬਾਹਰ ਕੱਢਿਆ ਗਿਆ। ਹਾਲਾਂਕਿ ਉਹ ਬਿਮਾਰ ਜਾਂ ਜ਼ਖ਼ਮੀ ਨਹੀਂ ਹਨ। ਇਸ ਦੇ ਬਾਵਜੂਦ ਦੋਵਾਂ ਨੂੰ ਸਟਰੈਚਰ ‘ਤੇ ਕੈਪਸੂਲ ‘ਚੋਂ ਬਾਹਰ ਕੱਢ ਲਿਆ ਗਿਆ।
ਲਾਈਵ ਸਾਇੰਸ ਦੇ ਅਨੁਸਾਰ ਪੁਲਾੜ ਯਾਤਰੀ ਨੂੰ ਧਰਤੀ ‘ਤੇ ਵਾਪਸ ਆਉਣ ਤੋਂ ਬਾਅਦ ਸਟਰੈਚਰ ‘ਤੇ ਲਿਜਾਣ ਦੀ ਪ੍ਰਕਿਰਿਆ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਆਈਐਸਐਸ (ਇੰਟਰਨੈਸ਼ਨਲ ਸਪੇਸ ਸਟੇਸ਼ਨ) ਮਿਸ਼ਨ ਨਾਲ ਸਬੰਧਤ ਨਹੀਂ ਹੈ। ਇਹ ਇਕ ਪ੍ਰੋਟੋਕੋਲ ਹੈ, ਜਿਸਦੀ ਪਾਲਣਾ ਸਾਰੇ ਪੁਲਾੜ ਯਾਤਰੀਆਂ ਨੂੰ ਕਰਨੀ ਪੈਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਪੁਲਾੜ ਯਾਤਰੀ ਪੁਲਾੜ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਤੁਰਨ ਦੇ ਯੋਗ ਨਹੀਂ ਹੁੰਦੇ। ਪੁਲਾੜ ਵਿੱਚ ਸਰੀਰ ਵਿੱਚ ਅਸਥਾਈ ਤਬਦੀਲੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿਚ ਵਾਪਸੀ ‘ਤੇ, ਨਾਸਾ ਇਨ੍ਹਾਂ ਤਬਦੀਲੀਆਂ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਕਿਰਿਆਵਾਂ ਅਪਣਾਉਂਦੀ ਹੈ। ਇਸ ਤਹਿਤ ਸਟਰੈਚਰ ਦੀ ਵਰਤੋਂ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *