ਤੇਲੰਗਾਨਾ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਅਮਰੀਕਾ ਦੇ ਫਲੋਰੀਡਾ ’ਚ ਇਕ ਸੜਕ ਹਾਦਸੇ ਵਿਚ ਤੇਲੰਗਾਨਾ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਇਕ ਸਾਫਟਵੇਅਰ ਪੇਸ਼ੇਵਰ ਔਰਤ ਅਤੇ ਉਸਦਾ 6 ਸਾਲ ਦਾ ਪੁੱਤਰ ਸ਼ਾਮਲ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਹ ਜਾਣਕਾਰੀ ਦਿੱਤੀ।
ਔਰਤ ਦੇ ਪਿਤਾ ਮੋਹਨ ਰੈਡੀ ਨੇ ਕਿਹਾ ਕਿ ਟਰੱਕ ਨਾਲ ਹੋਏ ਹਾਦਸੇ ’ਚ ਪ੍ਰਗਤੀ ਰੈਡੀ (35), ਉਸ ਦਾ ਪੁੱਤਰ ਅਤੇ ਸੱਸ (56) ਦੀ ਮੌਤ ਹੋ ਗਈ, ਜਦੋਂ ਕਿ ਔਰਤ ਦਾ ਪਤੀ, ਜੋ ਕਾਰ ਚਲਾ ਰਿਹਾ ਸੀ, ਜ਼ਖ਼ਮੀ ਹੋ ਗਿਆ। ਇਹ ਪਰਿਵਾਰ ਰੰਗਾ ਰੈਡੀ ਜ਼ਿਲ੍ਹੇ ਦੇ ਟੇਕੁਲਾਪੱਲੀ ਪਿੰਡ ਦਾ ਰਹਿਣ ਵਾਲਾ ਸੀ।
