ਦੋ ਧਿਰਾਂ ਦੀ ਲੜਾਈ ਦੌਰਾਨ ਚੱਲੇ ਇੱਟਾਂ ਰੋੜੇ, ਪੁਲਿਸ ਜਾਂਚ ’ਚ ਲੱਗੀ
ਨਾਭਾ – ਬੀਤੀ ਰਾਤ ਉਸ ਸਮੇਂ ਨਾਭਾ ਸ਼ਹਿਰ ਜੰਗ ਦਾ ਮੈਦਾਨ ਬਣ ਗਿਆ , ਜਦੋਂ ਸ਼ਹਿਰ ਦੇ ਬੌੜਾਂ ਗੇਟ ਨਜ਼ਦੀਕ ਦੋ ਧਿਰਾਂ ਵਿਚ ਆਪਸੀ ਲੜਾਈ ਦੌਰਾਨ ਖੂਬ ਇੱਟਾ ਰੋੜੇ ਚੱਲੇ। ਦੂਰ-ਦੂਰ ਤੱਕ ਇੱਟਾਂ ਦੇ ਰੋੜੇ ਹੀ ਰੋੜੇ ਨਜ਼ਰ ਆ ਰਹੇ ਹਨ। ਭਾਵੇਂ ਕਿ ਆਮ ਲੋਕ ਵੀ ਆਪਣਾ ਬਚਾਅ ਕਰਦੇ ਭੱਜਦੇ ਨਜ਼ਰ ਆਏ। ਪੁਲਿਸ ਨੇ ਮੌਕੇ ’ਤੇ ਆ ਕੇ ਲੜਾਈ ਨੂੰ ਸ਼ਾਂਤ ਕਰਵਾਇਆ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਦੋਸ਼ ਲਗਾਏ।
ਇਸ ਮੌਕੇ ਪਹਿਲੀ ਧਿਰ ਲੜਕੀ ਦੀਕਸ਼ਾ ਨੇ ਕਿਹਾ ਕਿ ਮੇਰੇ ਭਰਾ ਦੀ ਕੁੱਟਮਾਰ ਕੀਤੀ ਅਤੇ ਸਾਡੀ ਸਕੂਟਰੀ ਲੈ ਗਏ ਅਤੇ ਜਦੋਂ ਮੈਂ ਸਕੂਟਰੀ ਲੈਣ ਗਈ ਤਾਂ ਮੇਰੇ ਨਾਲ ਵੀ ਬਦਤਮੀਜੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤਰ੍ਹਾਂ ਇੱਟਾਂ ਰੋੜੇ ਬਰਾਏ ਗਏ ਹੋਣ, ਇਹ ਸਾਨੂੰ ਗਾਲੀ ਗਲੋਚ ਕਰਦੇ ਹਨ ਅਤੇ ਅਸੀਂ ਤਾਂ ਮੰਗ ਕਰਦੇ ਆ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਦੂਜੀ ਧਿਰ ਦੀਆਂ ਔਰਤਾਂ ਨੇ ਕਿਹਾ ਕਿ ਇਹ ਨਸ਼ਾ ਵੇਚਦੇ ਹਨ ਅਤੇ ਜਦੋਂ ਅਸੀਂ ਇਨ੍ਹਾਂ ਨੂੰ ਕੁਝ ਕਹਿੰਦੇ ਹਾਂ ਤਾਂ ਮਾਰਨ ਆਉਂਦੇ ਹਨ। ਇਥੇ ਨਾਲ ਲੱਗਦੀ ਸਬਜ਼ੀ ਦਾ ਖੋਖਾ ਹੈ ਅਤੇ ਇਹ ਹਰ ਔਰਤ ਨਾਲ ਛੇੜਖਾਨੀ ਕਰਦੇ ਹਨ, ਅਸੀਂ ਤਾਂ ਮੰਗ ਕਰਦੇ ਆ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਨਾਭਾ ਕੋਤਵਾਲੀ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਅਸੀਂ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਰਹੇ ਹਾਂ, ਇਕ ਵਿਅਕਤੀ ਹਸਪਤਾਲ ’ਚ ਵੀ ਦਾਖਲ ਹੈ, ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ।
