ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਦਾ ਗੁਰਗਾ ਕਾਬੂ
ਰਾਜਪੁਰਾ – ਅੱਜ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠ ਟੀਮ ਨੇ ਬੰਬੀਹਾ ਗੈਂਗ ਦੇ ਇਕ ਗੁਰਗੇ ਨੂੰ ਐਨਕਾਊਂਟਰ ਦੌਰਾਨ ਜ਼ਖਮੀ ਕਰ ਕੇ ਕਾਬੂ ਕੀਤਾ ਹੈ, ਜਿਸ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਤੇਜਿੰਦਰ ਫੈਂਕਾ ਵਾਸੀ ਪਿੰਡ ਉੱਪਲਹੇੜੀ ਦੇ ਰੂਪ ਵਿਚ ਹੋਈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਇੰਸਪੈਕਟਰ ਹੈਰੀ ਬੋਪਾਰਾਏ ਸਮੇਤ ਵੱਡੀ ਗਿਣਤੀ ’ਚ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜ਼ਖਮੀ ਤੇਜਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਖਰਾਜਗੜ੍ਹ ਟੀ. ਡੀ. ਆਈ. ਕਾਲੋਨੀ ਕੋਲ ਸਪੈਸ਼ਲ ਸੈੱਲ ਰਾਜਪੁਰਾ ਦੀ ਪੁਲਸ ਪਾਰਟੀ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠ ਨਾਕਾਬੰਦੀ ਕਰ ਕੇ ਖੜ੍ਹੀ ਸੀ, ਜਿਥੇ ਤੇਜਿੰਦਰ ਸਿੰਘ ਆਇਆ ਅਤੇ ਪੁਲਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਤੇਜਿੰਦਰ ਸਿੰਘ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ 2 ਫਾਇਰ ਸਰਕਾਰੀ ਗੱਡੀ ’ਤੇ ਲੱਗੇ। ਜਵਾਬੀ ਫਾਇਰਿੰਗ ’ਚ ਤੇਜਿੰਦਰ ਸਿੰਘ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਕਤਲ, ਅਰਮਜ਼ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ 5 ਕੇਸ ਦਰਜ ਹਨ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਮੁੱਚੀਆਂ ਘਟਨਾਵਾਂ ਦੀ ਜਾਂਚ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਸਪੱਸ਼ਟ ਕੀਤਾ ਕਿ ਪਟਿਅਲਾ ਪੁਲਸ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ੇਗੀ।
ਉਪਲਹੇੜੀ ਦਾ ਰਹਿਣ ਵਾਲਾ ਹੈ ਅਤੇ ਇਕ ਇਨਫੋਰਮੇਸ਼ਨ ਦੇ ਆਧਾਰ ’ਤੇ ਇਹ ਪਤਾ ਲੱਗਾ ਕਿ ਇਹ ਨਸ਼ਾ ਸਪਲਾਈ ਕਰਨ ਵਾਸਤੇ ਰਾਜਪੁਰਾ ਵਿਚ ਟਰੈੱਵਲ ਕਰ ਰਿਹਾ, ਇਸ ਨੂੰ ਰੋਕਿਆ ਜਾਵੇ ਤੇ ਇਸ ਕੋਲੋਂ ਨਸ਼ੇ ਦੀ ਖੇਪ ਬਰਾਮਦ ਹੋ ਸਕਦੀ ਹੈ। ਜਦੋਂ ਨਾਕੇ ’ਤੇ ਪਹੁੰਚਣ ਦੌਰਾਨ ਇਸ ਨੂੰ ਜਦੋਂ ਨਾਕੇ ’ਤੇ ਪਹੁੰਚਣ ਦੌਰਾਨ ਇਸ ਨੂੰ ਪੁਲਸ ਪਾਰਟੀ ਵਲੋਂ ਰੋਕਿਆ ਗਿਆ ਤਾਂ ਇਸ ਨੇ ਰੁਕਣ ਦੀ ਬਜਾਏ ਦੋ ਰਾਊਂਡ ਫਾਇਰ ਕੀਤੇ ਜੋ ਕਿ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ’ਤੇ ਲੱਗੇ। ਪੁਲਸ ਵਲੋਂ ਜਵਾਬੀ ਫਾਇਰ ਦੌਰਾਨ ਇਸ ਦੇ ਖੱਬੇ ਗਿੱਟੇ ’ਤੇ ਗੋਲੀ ਲੱਗਣ ਕਾਰਨ ਇਹ ਜ਼ਖਮੀ ਹੋ ਗਿਆ, ਜਿਸ ਨੂੰ ਜਖਮੀ ਹਾਲਾਤ ਵਿਚ ਪੁਲਸ ਪਾਰਟੀ ਵਲੋਂ ਰਾਊਂਡਅਪ ਕਰਕੇ ਹਸਪਤਾਲ ਭੇਜ ਦਿੱਤਾ ਗਿਆ।
