ਅੰਮ੍ਰਿਤਸਰ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਬੀ. ਓ. ਪੀ. ਕੋਟ ਰਾਜਦਾ ਦੇ ਇਲਾਕੇ ਵਿਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਇਕ ਵਿਅਕਤੀ ਲਗਾਤਾਰ ਬੀ. ਐੱਸ. ਐੱਫ. ਦੀ ਕੰਿਡਆਲੀ ਤਾਰ ਵੱਲ ਜਾ ਿਰਹਾ ਹੈ, ਜਿਸ ਨੂੰ ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਵੀ ਉਹ ਨਹੀਂ ਰੁਕਿਅਾ, ਜਿਸ ਕਾਰਨ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਬੀ. ਐੱਸ. ਐੱਫ. ਨੂੰ ਗੋਲੀ ਚਲਾਉਣੀ ਪਈ ਅਤੇ ਘੁਸਪੈਠੀਏ ਨੂੰ ਢੇਰ ਕਰ ਿਦੱਤਾ। ਫਿਲਹਾਲ ਇਸ ਮਾਮਲੇ ਦੀ ਜਾਂਚ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
