ਬਟਾਲਾ : ਪੁਲਸ ਜ਼ਿਲਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਫਤਿਹਗੜ੍ਹ ਚੂੜ੍ਹੀਆਂ ਵਿਚ ਤਾਇਨਾਤ ਸਬ-ਇੰਸ਼ਪੈਕਟਰ ਪਲਵਿੰਦਰ ਸਿੰਘ ਦੀ ਸ਼ੋਸਲ ਮੀਡੀਆਂ ’ਤੇ ਇਕ ਫੋਨ ਕਾਲ ਦੀ ਰਿਕਾਡਿੰਗ ਵਾਇਰਲ ਹੋ ਰਹੀ ਹੈ, ਜਿਸ ਵਿਚ ਉਕਤ ਸਬ-ਇੰਸਪੈਕਟਰ ਕਿਸੇ ਕੇਸ ਨੂੰ ਸੈਟਲ ਕਰਨ ਲਈ ਦੋਸ਼ੀਆਂ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਅਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ।
ਆਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਏ ਪੁਲਸ ਵਿਭਾਗ ਨੇ ਉਕਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਸਬੰਧੀ ਵਿਪਨ ਕੁਮਾਰ ਪੀ. ਪੀ. ਐੱਸ. ਉਪ ਕਪਤਾਨ ਫਤਿਹਗੜ੍ਹ ਚੂੜ੍ਹੀਆਂ ਨੇ ਦੱਸਿਆ ਕਿ ਉਕਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਥਾਣਾ ਫਤਿਹਗੜ੍ਹ ਚੂੜ੍ਹੀਆਂ ਵਿਚ ਤਾਇਨਾਤ ਹੈ, ਜੋ ਥਾਣਾ ਫਤਿਹਗੜ੍ਹ ਚੂੜ੍ਹੀਆਂ ਵਿਚ ਦਰਜ ਮੁਕੱਦਮਾਂ ਨੰਬਰ : 18/2025 ਦੇ ਤਫਤੀਸ਼ੀ ਅਫਸਰ ਸੀ, ਜਿਸ ’ਚ ਉਕਤ ਸਬ-ਇੰਸ਼ਪੈਕਟਰ ਇਸ ਕੇਸ ਨੂੰ ਸੈਟਲ ਕਰਨ ਲਈ ਫੋਨ ’ਤੇ ਮੁਲਜ਼ਮਾਂ ਕੋਲੋਂ ਪੈਸਿਆ ਦੀ ਮੰਗ ਕਰ ਰਿਹਾ ਸੀ, ਜਿਸਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਉਕਤ ਸਬ-ਇੰਸਪੈਕਟਰ ਨੂੰ ਤੁਰੰਤ ਮੁਅੱਤਲ ਕਰ ਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਿਭਾਗੀ ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਉਂਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
