ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ‘ਚ ਲਏ ਗਏ ਫੈਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਸ ਸਾਲ ਈ ਟੈਂਡਰਿੰਗ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਸਾਲ 11,020 ਕਰੋੜ ਰੁਪਏ ਦਾ ਟਾਰਗੇਟ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਐਕਸਾਈਜ਼ ਪਾਲਿਸੀ ਜ਼ਰੀਏ ਸਰਕਾਰ ਦੀ ਆਮਦਨ ਵਧੀ ਹੈ। ਉਨ੍ਹਾਂ ਦੱਸਿਆ 2024-25 ‘ਚ ਸ਼ਰਾਬ ਤੋਂ ‘ਆਪ’ ਸਰਕਾਰ ਨੇ 10,200 ਕਰੋੜ ਦੀ ਕਮਾਈ ਕੀਤੀ ਹੈ। ਹਰਪਾਲ ਚੀਮਾ ਨੇ ਆਖਿਆ ਕਿ ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਵੇਲੇ ਸ਼ਰਾਬ ਤੋਂ ਰੈਵੇਨਿਊ 6100 ਕਰੋੜ ਸਲਾਨਾ ਸੀ। ਉਨ੍ਹਾਂ ਕਿਹਾ ਕਿ ਐਕਸਾਈਜ਼ ਪਾਲਿਸੀ ਜ਼ਰੀਏ ਸਰਕਾਰ ਦੀ ਆਮਦਨ ਵਧੀ ਹੈ। ਇਸ ਪਾਲਿਸੀ ਤਹਿਤ 207 ਗਰੁੱਪ ਹੋਣਗੇ। ਦੇਸੀ ਸ਼ਰਾਬ ਦਾ ਕੋਟਾ 3 ਫੀਸਦ ਵਧਾਇਆ ਗਿਆ ਹੈ।
ਫਾਰਮ ਦੇ ਲੀਕਰ ਲਾਇਸੰਸ ‘ਤੇ ਹੁਣ 36 ਬੋਤਲਾਂ ਰੱਖ ਸਕਣਗੇ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ‘ਚ ਨਵਾਂ ਬੌਟਲਿੰਗ ਪਲਾਂਟ ਲੱਗੇਗਾ। ਸ਼ਰਾਬ ‘ਤੇ ਕਾਓ ਸੈੱਸ ਵੀ ਵਧਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਵੇਂ ਆਬਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਪੰਜਾਬ ‘ਚ ਬੀਅਰ ਸ਼ੌਪਸ ਵਧਣਗੀਆਂ। ਪੰਜਾਬ ਦੇ ਨੌਜਵਾਨ ਬੀਅਰ ਨੂੰ ਜਿਆਦਾ ਪਸੰਦ ਕਰਦੇ ਹਨ। ਬੀਅਰ SHOP 2 ਲੱਖ ਤੋਂ ਘਟਾ ਕੇ 25 ਹਜ਼ਾਰ ਰੁਪਏ ਪ੍ਰਤੀ ਦੁਕਾਨ ਹੋਵੇਗਾ। ਨਵੇਂ ਬੋਟਲਿੰਗ ਪਲਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗਊ ਸੈੱਸ ਇੱਕ ਤੋਂ ਵਧਾ ਕੇ ਡੇਢ ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਮੀਟਿੰਗ ਵਿੱਚ ‘ਵਾਟਰ ਸੋਧ ਐਕਟ’ ‘ਚ ਵੀ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਿਯਮ ਚ ਬਦਲਾਅ ਕੀਤਾ ਗਿਆ। ਰਿਕਾਰਡ ਸੋਧ ਦੀਆਂ ਸ਼ਕਤੀਆਂ DC ਨੂੰ ਦਿੱਤੀਆਂ ਗਈਆਂ ਹਨ। ਪਹਿਲਾਂ ਮੈਜਿਸਟਰੇਟ ਤੋਂ ਰਿਕਾਰਡ ਦਰੁਸਤ ਕਰਾਉਣਾ ਪੈਂਦਾ ਸੀ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਮੀਟਿੰਗ ‘ਚ ਪਾਣੀ ਦੇ ਪ੍ਰਦੂਸ਼ਣ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਪਾਣੀ ਪ੍ਰਦੂਸ਼ਣ ਕਰਨ ‘ਤੇ ਵੱਡਾ ਜੁਰਮਾਨਾ ਲੱਗੇਗਾ। 5 ਹਜ਼ਾਰ ਤੋਂ 15 ਲੱਖ ਤੱਕ ਦਾ ਜੁਰਮਾਨਾ ਲੱਗੇਗਾ।
