ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਚੌਕੀ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਚੈਕਿੰਗ ਦੌਰਾਨ ਚੌਕੀ ਪੁਲਸ ਨੇ ਮਾਲਵਾ ਸੁਪਰਫਾਸਟ ਐਕਸਪ੍ਰੈੱਸ (ਰੇਲ ਗੱਡੀ) ਦੇ ਜਨਰਲ ਕੋਚ ਵਿਚ ਪਏ ਇਕ ਲਾਵਾਰਿਸ ਬੈਗ ’ਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕੀਤੇ।ਥਾਣਾ ਸਦਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਅਤੇ ਜੀ. ਆਰ. ਪੀ. ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਰੇਲ ਗੱਡੀਆਂ ਵਿਚ ਚੋਰੀਆਂ ਅਤੇ ਹੋਰ ਘਟਨਾਵਾਂ ਨੂੰ ਰੋਕਣ ਲਈ ਪਠਾਨਕੋਟ ਅਧੀਨ ਪੈਂਦੀਆਂ ਚੌਕੀਆਂ ਅਤੇ ਥਾਣਿਆਂ ਦੀਆਂ ਟੀਮਾਂ ਵੱਲੋਂ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਪਠਾਨਕੋਟ ਕੈਂਟ ਜੀ. ਆਰ. ਪੀ. ਪੁਲਸ ਨੇ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 2 ’ਤੇ ਡਾ. ਅੰਬੇਡਕਰ ਨਗਰ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਨੂੰ ਜਾ ਰਹੀ ਮਾਲਵਾ ਸੁਪਰਫਾਸਟ ਐਕਸਪ੍ਰੈੱਸ (ਨੰਬਰ 12919) ਜਦੋਂ ਆ ਕੇ ਰੁਕੀ ਤਾਂ ਸਵਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਜਦੋਂ ਰੇਲ ਗੱਡੀ ਦੇ ਜਨਰਲ ਕੋਚ ਵਿਚ ਚੈਕਿੰਗ ਕੀਤੀ ਗਈ ਤਾਂ ਉਥੇ ਇਕ ਲਾਵਾਰਿਸ ਬੈਗ ਪਿਆ ਮਿਲਿਆ।ਜੀ. ਆਰ. ਪੀ. ਐਂਟੀ-ਸੈਬੋਟੇਜ ਟੀਮ ਨੂੰ ਬੁਲਾ ਕੇ ਬੈਗ ਦੀ ਚੈਕਿੰਗ ਕੀਤੀ ਤਾਂ ਉਸ ’ਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਹੋਏ, ਜਿਸ ਤੋਂ ਬਾਅਦ ਬੈਗ ਅਤੇ ਹਥਿਆਰ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਫੋਟੋ 27 ਪੀ.ਟੀ.ਕੇ.ਐਚ ਅਦਿੱਤਿਆ-1ਬੈਗ ’ਚੋਂ ਬਰਾਮਦ ਪਿਸਤੌਲ ਅਤੇ ਮੈਗਜ਼ੀਨ ਅਤੇ ਜਾਣਕਾਰੀ ਦਿੰਦੇ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਤੇ ਹੋਰ।
ਪਠਾਨਕੋਟ -: ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਚੌਕੀ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਚੈਕਿੰਗ ਦੌਰਾਨ ਚੌਕੀ ਪੁਲਸ ਨੇ ਮਾਲਵਾ ਸੁਪਰਫਾਸਟ ਐਕਸਪ੍ਰੈੱਸ (ਰੇਲ ਗੱਡੀ) ਦੇ ਜਨਰਲ ਕੋਚ ਵਿਚ ਪਏ ਇਕ ਲਾਵਾਰਿਸ ਬੈਗ ’ਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕੀਤੇ।
ਥਾਣਾ ਸਦਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਅਤੇ ਜੀ. ਆਰ. ਪੀ. ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਰੇਲ ਗੱਡੀਆਂ ਵਿਚ ਚੋਰੀਆਂ ਅਤੇ ਹੋਰ ਘਟਨਾਵਾਂ ਨੂੰ ਰੋਕਣ ਲਈ ਪਠਾਨਕੋਟ ਅਧੀਨ ਪੈਂਦੀਆਂ ਚੌਕੀਆਂ ਅਤੇ ਥਾਣਿਆਂ ਦੀਆਂ ਟੀਮਾਂ ਵੱਲੋਂ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਪਠਾਨਕੋਟ ਕੈਂਟ ਜੀ. ਆਰ. ਪੀ. ਪੁਲਸ ਨੇ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 2 ’ਤੇ ਡਾ. ਅੰਬੇਡਕਰ ਨਗਰ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਨੂੰ ਜਾ ਰਹੀ ਮਾਲਵਾ ਸੁਪਰਫਾਸਟ ਐਕਸਪ੍ਰੈੱਸ (ਨੰਬਰ 12919) ਜਦੋਂ ਆ ਕੇ ਰੁਕੀ ਤਾਂ ਸਵਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਜਦੋਂ ਰੇਲ ਗੱਡੀ ਦੇ ਜਨਰਲ ਕੋਚ ਵਿਚ ਚੈਕਿੰਗ ਕੀਤੀ ਗਈ ਤਾਂ ਉਥੇ ਇਕ ਲਾਵਾਰਿਸ ਬੈਗ ਪਿਆ ਮਿਲਿਆ।
ਜੀ. ਆਰ. ਪੀ. ਐਂਟੀ-ਸੈਬੋਟੇਜ ਟੀਮ ਨੂੰ ਬੁਲਾ ਕੇ ਬੈਗ ਦੀ ਚੈਕਿੰਗ ਕੀਤੀ ਤਾਂ ਉਸ ’ਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਹੋਏ, ਜਿਸ ਤੋਂ ਬਾਅਦ ਬੈਗ ਅਤੇ ਹਥਿਆਰ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫੋਟੋ 27 ਪੀ.ਟੀ.ਕੇ.ਐਚ ਅਦਿੱਤਿਆ-1
ਬੈਗ ’ਚੋਂ ਬਰਾਮਦ ਪਿਸਤੌਲ ਅਤੇ ਮੈਗਜ਼ੀਨ ਅਤੇ ਜਾਣਕਾਰੀ ਦਿੰਦੇ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਤੇ ਹੋਰ।
