ਪਟਿਆਲਾ ਪੁਲਿਸ ਵੱਲੋਂ ਸ਼ੁੱਕਰਵਾਰ ਦੋ ਸਪਾ ਸੈਂਟਰਾਂ ‘ਤੇ ਰੇਡ ਕਰ ਕੇ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ।
ਜਾਣਕਾਰੀ ਅਨੁਸਰ ਪਟਿਆਲਾ ਪੁਲਿਸ ਦੀ ਸਪੈਸ਼ਲ ਸੈਲ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਸਪਾ ਸੈਂਟਰਾਂ ‘ਤੇ ਛਾਪਾ ਮਾਰਿਆ, ਜਿਥੇ ਜਿਸਮ-ਫਰੋਸ਼ੀ ਦੇ ਧੰਦਾ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ, ਜਿਥੋਂ ਮੌਕੇ ‘ਤੇ 24 ਮੁੰਡੇ-ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਕੁੱਲ 16 ਕੁੜੀਆਂ ਵਿਚੋਂ 8 ਕੁੜੀਆਂ ਵਿਦੇਸ਼ੀ ਹਨ।
ਸਪੈਸ਼ਲ ਸੈਲ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਵੇਂ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀ ਪਛਾਣ ਕਰਮਜੀਤ ਸਿੰਘ ਅਤੇ ਜਤਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਪਾ ਸੈਂਟਰ ‘ਆਰਕ’ ਅਤੇ ‘ਸਨਸ਼ਾਈਨ’ ਨਾਮ ਹੇਠ ਚਲਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਵਿਦੇਸ਼ੀ 8 ਲੜਕੀਆਂ ਵੱਲੋਂ ਖੁਦ ਨੂੰ ਥਾਈਲੈਂਡ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੜੀਆਂ ਨੂੰ ਮਾਲਕਾਂ ਵੱਲੋਂ ਸਪਾ ਸੈਂਟਰਾਂ ਦੀ ਇਮਾਰਤ ਵਿੱਚ ਹੀ ਰਿਹਾਇਸ਼ੀ ਮੁਹਈਆ ਕਰਵਾਈ ਹੋਈ ਸੀ।
