ਸ਼ਮੀ ਦੇ ਪੰਜੇ ਅਤੇ ਗਿੱਲ ਦੇ ਸੈਂਕੜੇ ਦੀ ਬਦੌਲਤ ਭਾਰਤ ਦੀ ਚੈਂਪੀਅਨ ਟਰਾਫੀ ਵਿਚ ਜੇਤੂ ਸ਼ੁਰੂਆਤ

ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਦੁਬਈ – ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਟੀਮ ਇੰਡੀਆ ਨੇ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਵੀਰਵਾਰ (20 ਫਰਵਰੀ) ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਬੰਗਲਾਦੇਸ਼ ਵਿਰੁੱਧ ਖੇਡਿਆ। ਇਹ ਮੈਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਲਿਆ ਹੈ।
ਮੈਚ ਦੇ ਹੀਰੋ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਟਾਰ ਓਪਨਰ ਸ਼ੁਭਮਨ ਗਿੱਲ ਰਹੇ। ਪਹਿਲਾਂ ਸ਼ਮੀ ਨੇ ਗੇਂਦਬਾਜ਼ੀ ਵਿੱਚ ਆਪਣਾ ਕਮਾਲ ਦਿਖਾਇਆ ਅਤੇ 5 ਵਿਕਟਾਂ ਲਈਆਂ। ਇਸ ਤੋਂ ਬਾਅਦ ਗਿੱਲ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਤੇਜ਼ ਅੰਦਾਜ਼ ਵਿੱਚ ਸੈਂਕੜਾ ਲਗਾਇਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ 229 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ ਭਾਰਤੀ ਟੀਮ ਨੇ 46.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 129 ਗੇਂਦਾਂ ‘ਤੇ 101 ਦੌੜਾਂ ਦੀ ਧਮਾਕੇਦਾਰ ਅਜੇਤੂ ਪਾਰੀ ਖੇਡੀ। ਜਦੋਂ ਕਿ ਕੇ.ਐੱਲ. ਰਾਹੁਲ ਨੇ ਅਜੇਤੂ 41 ਦੌੜਾਂ ਬਣਾਈਆਂ।
ਗਿੱਲ ਨੇ 125 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦਾ ਵਨਡੇ ਵਿੱਚ ਲਗਾਤਾਰ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸਨੇ ਇੰਗਲੈਂਡ ਵਿਰੁੱਧ ਲੜੀ ਦੇ ਆਖਰੀ ਮੈਚ ਵਿੱਚ 112 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ ਵੀ 41 ਦੌੜਾਂ ਬਣਾਈਆਂ।
ਬੰਗਲਾਦੇਸ਼ ਵੱਲੋਂ ਰਿਸ਼ਾਦ ਹੁਸੈਨ ਨੇ 2 ਵਿਕਟਾਂ ਲਈਆਂ। ਜਦੋਂ ਕਿ ਤਸਕੀਨ ਅਹਿਮਦ ਅਤੇ ਮੁਸਤਫਿਜ਼ੁਰ ਰਹਿਮਾਨ ਨੇ 1-1 ਵਿਕਟ ਲਈ।

Leave a Reply

Your email address will not be published. Required fields are marked *