ਵਿਰਾਟ ਸਣੇ ਭਾਰਤ ਦੇ ਇੰਨੇ ਦਿੱਗਜ ਰਚ ਚੁੱਕੇ ਇਤਿਹਾਸ
ਰੋਹਿਤ ਸ਼ਰਮਾ ਨੇ ਇਕ ਰੋਜ਼ਾ ਕ੍ਰਿਕਟ ਇਤਿਹਾਸ ਵਿਚ 11,000 ਦੌੜਾਂ ਪੂਰੀਆਂ ਕਰ ਲਈਆਂ ਹਨ। ਬੰਗਲਾਦੇਸ਼ ਵਿਰੁੱਧ ਚੈਂਪੀਅਨਜ਼ ਟਰਾਫੀ ਮੈਚ (IND vs BAN Champions Trophy) ਤੋਂ ਪਹਿਲਾਂ ਰੋਹਿਤ ਨੇ ਆਪਣੇ ਕਰੀਅਰ ਵਿਚ 10,988 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁੱਧ ਪਾਰੀ ਵਿਚ ਸਿਰਫ਼ 12 ਦੌੜਾਂ ਬਣਾ ਕੇ 11,000 ਦੌੜਾਂ ਦਾ ਅੰਕੜਾ ਪੂਰਾ ਕਰ ਲਿਆ ਹੈ। ਹੁਣ ਰੋਹਿਤ ਅਜਿਹਾ ਕਰਨ ਵਾਲੇ ਸਿਰਫ਼ ਚੌਥਾ ਭਾਰਤੀ ਬੱਲੇਬਾਜ਼ ਬਣ ਗਏ ਹਨ।
ਰੋਹਿਤ ਸ਼ਰਮਾ ਤੋਂ ਪਹਿਲਾਂ ਸਿਰਫ਼ ਤਿੰਨ ਭਾਰਤੀ ਬੱਲੇਬਾਜ਼ਾਂ ਨੇ ਵਨਡੇ ਮੈਚਾਂ ਵਿਚ 11,000 ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਲਿਸਟ ਵਿਚ ਸਭ ਤੋਂ ਉੱਪਰ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ ਆਪਣੇ ਇਕ ਰੋਜ਼ਾ ਕਰੀਅਰ ਵਿਚ 18,426 ਦੌੜਾਂ ਬਣਾਈਆਂ ਸੀ। ਜਦੋਂ ਕਿ ਵਿਰਾਟ ਕੋਹਲੀ ਨੇ ਹੁਣ ਤੱਕ 13,963 ਦੌੜਾਂ ਬਣਾਈਆਂ ਹਨ। ਤੀਜੇ ਸਥਾਨ ’ਤੇ ਸੌਰਵ ਗਾਂਗੁਲੀ ਹਨ, ਜਿਨ੍ਹਾਂ ਨੇ ਆਪਣੇ ਵਨਡੇ ਕਰੀਅਰ ਵਿਚ 11,221 ਦੌੜਾਂ ਬਣਾਈਆਂ ਸੀ।
ਸਚਿਨ ਤੇਂਦੁਲਕਰ – 18,426 ਦੌੜਾਂ
ਵਿਰਾਟ ਕੋਹਲੀ – 13,963 ਦੌੜਾਂ
ਸੌਰਵ ਗਾਂਗੁਲੀ – 11,221 ਦੌੜਾਂ
ਰੋਹਿਤ ਸ਼ਰਮਾ – 10,000+ ਦੌੜਾਂ
ਸਚਿਨ ਤੇਂਦੁਲਕਰ ਦਾ ਤੋੜਿਆ ਰਿਕਾਰਡ
ਰੋਹਿਤ ਸ਼ਰਮਾ ਨੇ ਇਕ ਰੋਜ਼ਾ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਤੇਜ਼ 11,000 ਦੌੜਾਂ ਬਣਾਉਣ ਦੇ ਮਾਮਲੇ ਵਿਚ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ ਆਪਣੀਆਂ 11,000 ਦੌੜਾਂ 276 ਪਾਰੀਆਂ ਵਿਚ ਪੂਰੀਆਂ ਕੀਤੀਆਂ ਸਨ ਪਰ ਰੋਹਿਤ ਨੇ ਆਪਣੇ ਕਰੀਅਰ ਦੀ 261ਵੀਂ ਵਨਡੇ ਪਾਰੀ ਵਿਚ ਇਹ ਉਪਲਬਧੀ ਹਾਸਲ ਕੀਤੀ ਹੈ। ਹੁਣ ਤੱਕ ਵਨਡੇ ਕ੍ਰਿਕਟ ਵਿਚ ਸਭ ਤੋਂ ਤੇਜ਼ ਰਫ਼ਤਾਰ ਨਾਲ 11 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ, ਜਿਨ੍ਹਾਂ ਨੇ 222 ਪਾਰੀਆਂ ਵਿਚ ਇਹ ਕਾਰਨਾਮਾ ਪੂਰਾ ਕੀਤਾ ਸੀ।
ਵਿਰਾਟ ਕੋਹਲੀ – 222 ਪਾਰੀਆਂ
ਰੋਹਿਤ ਸ਼ਰਮਾ – 261 ਪਾਰੀਆਂ
ਸਚਿਨ ਤੇਂਦੁਲਕਰ – 276 ਪਾਰੀਆਂ
ਰਿੱਕੀ ਪੋਂਟਿੰਗ – 286 ਪਾਰੀਆਂ