ਫੈਸਲਾਬਾਦ :- ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੇ ਝੰਗ ਰੋਡ ’ਤੇ ਚੱਕ 66 ਜੇ. ਬੀ. ਧਾਂਧਰਾ ਵਿਚ ਨਾਸ਼ਤਾ ਬਣਾਉਂਦੇ ਸਮੇਂ ਐੱਲ. ਪੀ. ਜੀ. ਸਿਲੰਡਰ ’ਚੋਂ ਗੈਸ ਲੀਕ ਹੋਣ ਕਾਰਨ ਘਰ ਵਿਚ ਅੱਗ ਲੱਗ ਜਾਣ ਕਾਰਨ ਇਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸਾਰੇ ਜ਼ਖਮੀਆਂ ਨੂੰ ਅਲਾਈਡ ਹਸਪਤਾਲ ਦੇ ਬਰਨ ਯੂਨਿਟ ਵਿਚ ਤਬਦੀਲ ਕਰ ਦਿੱਤਾ ਗਿਆ ਪਰ ਸਾਰਿਆਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਸਿਮ ਅਲੀ (40), ਉਸ ਦਾ ਪੁੱਤਰ ਮੁਹੰਮਦ ਅਲੀ (2), ਬਜ਼ੁਰਗ ਮਾਂ ਸ਼ਮੀਮ ਬੀਬੀ (60), ਉਸ ਦੀ ਭੈਣ ਆਮਨਾ ਬੀਬੀ (25) ਅਤੇ ਉਨ੍ਹਾਂ ਦੇ ਤਿੰਨ ਰਿਸ਼ਤੇਦਾਰ – ਕਲਸ਼ੂਮ ਬੀਬੀ (50), ਫਹਮੀਦਾ ਬੀਬੀ (37) ਅਤੇ ਆਰਿਫਾ ਬੀਬੀ (26) ਵਜੋਂ ਹੋਈ ਹੈ।
