ਅਮਿਤਾਭ ਬੱਚਨ ਦੇ ਜਵਾਈ ਨੂੰ ਲੈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਅਮਿਤਾਭ ਬੱਚਨ ਦੇ ਜਵਾਈ ਨਿਖਿਲ ਨੰਦਾ ਸਮੇਤ 9 ਲੋਕਾਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਨਿਖਿਲ ਨੰਦਾ ਸੁਰਖੀਆਂ ਵਿਚ ਆ ਗਏ ਅਤੇ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਹ ਕਿਹੜਾ ਮਾਮਲਾ ਹੈ, ਜਿਸ ਵਿਚ ਬਿੱਗ ਬੀ ਦੇ ਜਵਾਈ ਦਾ ਨਾਮ ਸ਼ਾਮਲ ਹੈ?
ਇਸ ਮਾਮਲੇ ਦੀ ਗੱਲ ਕਰੀਏ ਤਾਂ ਨਿਖਿਲ ਨੰਦਾ ਵਿਰੁੱਧ ਇਕ ਟਰੈਕਟਰ ਏਜੰਸੀ ਡੀਲਰ ਵੱਲੋਂ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜੇਕਰ ਜਾਣਕਾਰੀ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਡੀਲਰ ਨੇ ਆਪਣੇ ਸੁਸਾਈਡ ਨੋਟ ਵਿਚ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਸੀ ਕਿ ਘੱਟ ਵਿਕਰੀ ਕਾਰਨ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਉਸਨੂੰ ਲਾਇਸੈਂਸ ਰੱਦ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਇਨ੍ਹਾਂ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ
ਇਸ ਮਾਮਲੇ ਵਿਚ ਨਿਖਿਲ ਨੰਦਾ (ਜਵਾਈ ਅਮਿਤਾਭ ਬੱਚਨ, ਪੁੱਤਰ ਰਾਜਨ), ਦਿਨੇਸ਼ ਪੰਤ (ਬਰੇਲੀ ਹੈੱਡ), ਆਸ਼ੀਸ਼ ਬਾਲੀਆਂ (ਏਰੀਆ ਮੈਨੇਜਰ), ਸ਼ਿਸ਼ਾਂਤ ਗੁਪਤਾ (ਡੀਲਰ, ਸ਼ਾਹਜਹਾਂਪੁਰ), ਪੰਕਜ ਭਾਕਰ (ਵਿੱਤ ਸੰਗ੍ਰਹਿ), ਇਕ ਅਣਜਾਣ ਵਿਅਕਤੀ, ਨੀਰਜ ਮਹਿਰਾ (ਸੇਲਜ਼ ਹੈੱਡ), ਸੁਮਿਤ ਰਾਘਵ (ਸੇਲਜ਼ ਮੈਨੇਜਰ) ਅਤੇ ਅਮਿਤ ਪੰਤ (ਸੇਲਜ਼ ਮੈਨੇਜਰ) ਸ਼ਾਮਲ ਹਨ।
