ਪਟਿਆਲਾ -: ਨਗਰ ਨਿਗਮ ਦੀ ਲੈਂਡ ਬ੍ਰਾਂਚ ਵੱਲੋਂ ਬਜਾਰਾਂ ਵਿਚ ਨਾਜਇਜ਼ ਕਬਜੇ ਹਟਾਉਣ ਦੀ ਮੁਹਿੰਮ ਚਲਾਈ ਗਈ ਅਤੇ ਅੱਜ ਇਸ ਮੁਹਿੰਮ ਦੇ ਤਹਿਤ ਠੀਕਰੀਵਾਲ ਚੌਂਕ, ਸਨੋਰੀ ਅੱਡਾ, ਬਡੂੰਗਰ ਰੋਡ, ਇਨਕਮ ਟੈਕਸ ਰੋਡ, ਰਾਜਿੰਦਰਾ ਹਸਪਤਾਲ ਦੇ ਆਸ ਪਾਸ ਦੇ ਇਲਾਕਿਆਂ ਵਿਚੋਂ ਨਾਜਾਇਜ਼ ਕਬਜਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ 25 ਚਲਾਨ ਕੱਟੇ ਗਏ।
ਇਸ ਸਬੰਧੀ ਨਗਰ ਨਿਗਮ ਦੇ ਲੈਂਡ ਬ੍ਰਾਂਚ ਦੇ ਇੰਸਪੈਕਟਰ ਮੁਨੀਸ਼ ਪੁਰੀ ਨੇ ਦੱਸਿਆ ਕਿ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਡਾ. ਰਜਤ ਓਬਰਾਏ ਅਤੇ ਲੈਂਡ ਬ੍ਰਾਂਚ ਇੰਚਾਰਜ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ ਵੱਲੋਂ ਮੁਹਿੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਮਾਨ ਜ਼ਬਤ ਕੀਤਾ ਗਿਆ ਸੀ ਮੁੜ ਤੋਂ ਕਬਜਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।
ਇਸ ਦੇ ਬਾਵਜੂਦ ਜਿਹੜ ਦੁਕਾਨਦਾਰਾਂ ਵੱਲੋਂ ਉਸ ’ਤੇ ਅਮਲ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦੇ ਖਿਲਾਫ ਕਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਚਲਾਨ ਕੱਟ ਦਿੱਤੇ ਗਏ ਹਨ। ਇੰਸ. ਮੁਨੀਸ਼ ਪੁਰੀ ਨੇ ਦੱਸਿਆ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਕਿਉਂਕਿ ਬਜ਼ਾਰਾਂ ਵਿਚ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਨਾਜਾਇਜ ਕਬਜਿਆਂ ਦੇ ਕਾਰਨ ਉਥੋਂ ਲੰਘਣਾ ਮੁਸਕਲ ਹੋ ਜਾਂਦਾ ਹੈ ਅਤੇ ਅਕਸਰ ਵੱਡੇ ਟਰੈਫਿਕ ਜਾਮ ਲੱਗਦੇ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਜਾਮ ਲੱਗਣ ਵਿਚ ਸਭ ਤੋਂ ਵੱਡਾ ਯੋਗਦਾਨ ਨਾਜਾਇਜ਼ ਕਬਜਿਆਂ ਦਾ ਹੈ। ਇੰਸ: ਮੁਨੀਸ਼ ਪੁਰੀ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਾਜਾਇਜ਼ ਕਬਜੇ ਨਾ ਕਰਨ ਅਤੇ ਆਪਣਾ ਸਮਾਨ ਆਪਣੀ ਹੱਦ ਵਿਚ ਹੀ ਰੱਖਣ। ਉਨ੍ਰਾਂ ਕਿਹਾ ਕਿ ਜੇਕਰ ਸਮਾਨ ਬਾਹਰ ਨਹੀਂ ਰੱਖਣਗੇ ਤਾਂ ਬਜ਼ਾਰ ਖੁੱਲੇ ਰਹਿਣਗੇ ਅਤੇ ਗ੍ਰਾਹਕਾਂ ਨੂੰ ਵੀ ਪਹੁੰਚਣ ਵਿਚ ਅਸਾਨੀ ਰਹੇਗੀ।
