ਗੁਰਦਾਸਪੁਰ :- ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 2 ਨੌਜਵਾਨਾਂ ਨੂੰ ਡੇਢ ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਏ. ਐੱਸ. ਆਈ. ਸਲਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਪੁਰਾਣਾ ਸ਼ਾਲਾ ਅੱਡਾ ਵਿਖੇ ਮੌਜੂਦ ਸੀ ਕਿ ਉਨ੍ਹਾਂ ਨੂੰ ਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਸਮੇਤ ਸਪੈਸ਼ਲ ਬ੍ਰਾਂਚ ਪੁਲਸ ਪਾਰਟੀ ਦਾ ਫੋਨ ਆਇਆ ਕਿ ਪਿੰਡ ਭੱਟੀਆ ਵਿਖੇ ਪੱਕੀ ਸੜਕ ਨਜ਼ਦੀਕ ਕਮਾਦ ਵਾਲੇ ਖੇਤ ਨੇੜੇ 2 ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਨੂੰ ਸੁੱਟ ਦੇ ਸਮੇਂ ਕਾਬੂ ਕੀਤਾ ਹੈ। ਇਸ ਦੌਰਾਨ ਜਾਂਚ ਅਫਸਰ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕਿ ਕਾਬੂ ਕੀਤੇ ਨੌਜਵਾਨਾਂ ਨੂੰ ਨਾਮ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਮ ਧਰਿੰਦਰ ਸ਼ਾਹ ਵਾਸੀ ਬਿਹਾਰ ਅਤੇ ਬੱਬਲੂ ਯਾਦਵ ਵਾਸੀ ਬਿਹਾਰ ਦੱਸਿਆ, ਜਿਨ੍ਹਾਂ ਵੱਲੋ ਕਮਾਦ ਦੇ ਖੇਤ ਵਿਚ ਸੁੱਟੇ ਹੋਏ ਦੋਵਾਂ ਲਿਫਾਫਿਆਂ ਨੂੰ ਬਰਾਮਦ ਕਰ ਕੇ ਚੈੱਕ ਕੀਤਾ, ਜੋ ਲਿਫਾਫਿਆ ’ਚੋ 750 ਗ੍ਰਾਮ +750 ਗ੍ਰਾਮ ਕੁੱਲ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਣ ’ਤੇ ਉਕਤ ਧਰਿੰਦਰ ਸ਼ਾਹ ਅਤੇ ਬੱਬਲੂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।
