19 ਨਵੰਬਰ 2026: ਪਟਿਆਲਾ ਵਿੱਚ ਭਾਖੜਾ ਨਹਿਰ ਉੱਤੇ ਬਣਿਆ ਇੱਕ ਲੋਹੇ ਦਾ ਪੁਲ ਵੀਰਵਾਰ ਸਵੇਰੇ ਅਚਾਨਕ ਢਹਿ ਗਿਆ। ਹਾਦਸਾ ਵਾਪਰਨ ਵੇਲੇ ਦੋ ਟਰੱਕ ਪੁਲ ਪਾਰ ਕਰ ਰਹੇ ਸਨ ਅਤੇ ਪੁਲ ਦੇ ਟੁੱਟੇ ਹੋਏ ਹਿੱਸੇ ਵਿੱਚ ਫਸ ਗਏ। ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਸੜ ਗਿਆ। ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਰਿਪੋਰਟਾਂ ਅਨੁਸਾਰ, ਇਹ ਪੁਲ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਾਸੀਆਣਾ ਨੇੜੇ ਭਾਖੜਾ ਨਹਿਰ ਉੱਤੇ ਬਣਿਆ ਹੈ। ਵੀਰਵਾਰ ਸਵੇਰੇ ਜਦੋਂ ਦੋ ਟਰੱਕ ਪੁਲ ਪਾਰ ਕਰ ਰਹੇ ਸਨ, ਤਾਂ ਪੁਲ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ, ਜਿਸ ਨਾਲ ਦੋਵੇਂ ਟਰੱਕ ਟੁੱਟੇ ਹੋਏ ਹਿੱਸੇ ਵਿੱਚ ਫਸ ਗਏ। ਹਾਦਸੇ ਦੌਰਾਨ ਇੱਕ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਭਾਰੀ ਨੁਕਸਾਨ ਹੋਇਆ।
ਪੁਲ ਦੇ ਅਚਾਨਕ ਢਹਿ ਜਾਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਢਹਿਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।
Read More: ਪੰਜਾਬ ਤੇ ਚੰਡੀਗੜ੍ਹ ‘ਚ ਆਇਆ ਠੰਢ ਦਾ ਮੌਸਮ
