ਗੁਰਾਇਆ : ਜ਼ਿਲਾ ਲੁਧਿਆਣਾ ਦੇ ਪਿੰਡ ਕੋਟਲੀ ਖੱਖਿਆ ਵਿਖੇ ਸਤਨਾਮ ਲਾਲ, ਜੋ ਕਿ ਆਪਣੀ ਪੋਤੀ ਹਰਲੀਨ ਕੌਰ (7) ਪੁੱਤਰੀ ਦਵਿੰਦਰ ਕੁਮਾਰ ਦੀ ਡੋਰ ਦੀ ਲਪੇਟ ਵਿਚ ਆਉਣ ਨਾਲ ਦੀ ਮੌਤ ਹੋ ਗਈ।
ਇਸ ਸਬੰਧੀ ਸਤਨਾਮ ਲਾਲ ਨੇ ਦੱਸਿਆ ਕਿ ਆਪਣੀਆਂ ਪੋਤੀਆਂ ਨੂੰ ਮੋਟਰਸਾਈਕਲ ਤੇ ਪਿੰਡ ਕੋਟਲੀ ਖੱਖਿਆ ਤੋਂ ਅੱਡਾ ਦੁਸਾਂਝ ਕਲਾਂ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਜਦੋਂ ਅਸੀਂ ਕੋਟਲੀ ਖੱਖਿਆ ਤੋਂ ਅੱਧਾ ਕਿਲੋ ਮੀਟਰ ਦੂਰੀ ’ਤੇ ਪਹੁੰਚੇ ਤਾਂ ਮੋਟਰਸਾਈਕਲ ਦੇ ਅੱਗੇ ਬੈਠੀ ਪੋਤੀ ਹਰਲੀਨ ਕੌਰ ਆਮ ਡੋਰ ਦੀ ਲਪੇਟ ’ਚ ਆਉਂਣ ਨਾਲ ਗਲੇ ‘ਤੇ ਡੂੰਘਾ ਕੱਟ ਲੱਗਣ ਕਾਰਨ ਗਭੀਰ ਜ਼ਖ਼ਮੀ ਹਾਲਤ ਵਿਚ ਦੁਸਾਂਝ ਕਲਾਂ ਦੇ ਨਿੱਜੀ ਮੇਹਰ ਹਸਪਤਾਲ ’ਚ ਲੈ ਕੇ ਆਇਆ ਤਾਂ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਮੈਂ ਆਪਣੀ ਪੋਤੀ ਨੂੰ ਲੈ ਕੇ ਵਿਰਕ ਹਸਪਤਾਲ ਫਗਵਾੜੇ ਵਿਖੇ ਪਹੁੰਚਿਆ। ਡਾਕਟਰ ਨੇ ਚੈੱਕਅਪ ਕੀਤਾ ਅਤੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੱਸਣਯੋਗ ਹੈ ਕਿ ਮ੍ਰਿਤਕ ਬੱਚੀ ਦੀ ਮਾਤਾ, ਜੋ ਕਿ ਪਿਛਲੇ ਇਕ ਸਾਲ ਤੋਂ ਬਿਮਾਰ ਹੋਣ ਕਰ ਕੇ ਪੀ. ਜੀ. ਆਈ. ਚੰਡੀਗੜ੍ਹ ਹਸਪਤਾਲ ’ਚ ਦਾਖਲ ਜੇਰੇ ਇਲਾਜ ਹੈ। ਇਸ ਸਮੇਂ ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਦੱਸਿਆ ਕਿ ਮੌਕਾ ਦੇਖਿਆ ਕਿ ਮੋਟਰਸਾਈਕਲ ਦੇ ਪਿਛਲੇ ਟਾਇਰ ਦੇ ਰੈਮ ਵਿਚ ਡੋਰ ਲਪੇਟ ਹੋਈ ਸੀ, ਜਿਸ ਨੂੰ ਚੈੱਕ ਕਰ ਕੇ ਤੋੜ ਕੇ ਦੇਖਿਆ ਤਾਂ ਆਮ ਡੋਰ ਸਾਹਮਣੇ ਆਈ ਤੇ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜਿੱਥੇ ਡੋਰ ਦੀ ਲਪੇਟ ਵਿਚ ਆਏ ਸੀ ਉਸ ਖੇਤਾਂ ਵਿਚ ਜਾ ਕੇ ਜਾਂਚ ਕੀਤੀ ਗਈ ਤਾਂ ਉਸ ਜਗ੍ਹਾ ਹੋਰ ਡੋਰ ਬਰਾਮਦ ਕੀਤੀ ਗਈ।
ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਇਲਾਕੇ ਨਿਵਾਸਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਵੇ ਤਾਂ ਜੋ ਕਿਸੇ ਹੋਰ ਬੱਚੇ ਜਾਂ ਕਿਸੇ ਪੰਛੀਆਂ ਦੀ ਜਾਨ ਨਾ ਜਾ ਸਕੇ।
