ਧਨੌਲਾ-: ਜ਼ਿਲਾ ਬਰਨਾਲਾ ਦੇ ਕਸਬਾ ਧਨੌਲਾ ਵਿਚ ਦੇਰ ਸ਼ਾਮ ਨੂੰ ਦਾਨਗੜ੍ਹ ਰੋਡ ਨਿਵਾਸੀ ਇਕ ਨੌਜਵਾਨ ਦੇ ਗਲ ’ਚ ਚਾਈਨਾ ਡੋਰ ਫਸ ਜਾਣ ਕਾਰਨ ਉਸ ਦਾ ਗਲਾ ਵੱਢਿਆ ਗਿਆ।
ਜਾਣਕਾਰੀ ਅਨੁਸਾਰ ਸਥਾਨਕ ਦਾਨਗੜ੍ਹ ਰੋਡ ਦੇ ਵਾਸੀ ਜ਼ਸਨਦੀਪ ਸਿੰਘ ਇਕ ਔਰਤ ਸਮੇਤ ਆਪਣੀ ਸਕੂਟਰੀ ਰਾਹੀਂ ਆਪਣੇ ਘਰ ਪਰਤ ਰਿਹਾ ਸੀ ਜਦੋਂ ਉਹ ਐੱਚ. ਡੀ. ਐੱਫ. ਸੀ. ਬੈਂਕ ਕੋਲ ਪਹੁੰਚਿਆ ਤਾਂ ਉਸਦੇ ਗਲ ’ਚ ਚਾਈਨਾ ਡੋਰ ਫਸ ਜਾਣ ਕਾਰਨ ਉਸ ਦਾ ਗਲ ਬੂਰੀ ਤਰ੍ਹਾਂ ਚੀਰਿਆ ਗਿਆ ਅਤੇ ਇਕ ਹੋਰ ਕਾਰ ਨਾਲ ਟਕਰਾ ਗਿਆ ਜਿਸਨੂੰ ਜ਼ਖਮੀ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ। ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸਨੂੰ ਅੱਗੇ ਹੋਰ ਹਸਪਤਾਲ ’ਚ ਰੈਫਰ ਕਰ ਦਿੱਤਾ।
