13 ਅਗਸਤ 2026: ਅਫਗਾਨਿਸਤਾਨ ਨੇ ਬੁੱਧਵਾਰ ਨੂੰ ਬੇਲਫਾਸਟ ਵਿੱਚ ਆਇਰਲੈਂਡ ਉੱਤੇ 42 ਦੌੜਾਂ ਨਾਲ ਜਿੱਤ ਦਰਜ ਕੀਤੀ। ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਲੜੀ ਦਾ ਆਖਰੀ ਮੈਚ 15 ਅਗਸਤ ਨੂੰ ਬੇਲਫਾਸਟ ਵਿੱਚ ਖੇਡਿਆ ਜਾਵੇਗਾ।
ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 343 ਦੌੜਾਂ ਬਣਾਈਆਂ। ਸਿਦੀਕਉੱਲਾ ਅਟਲ ਨੇ 143 ਅਤੇ ਇਬਰਾਹਿਮ ਜ਼ਦਰਾਨ ਨੇ 107 ਦੌੜਾਂ ਬਣਾਈਆਂ। ਜਵਾਬ ਵਿੱਚ, ਆਇਰਲੈਂਡ 48 ਓਵਰਾਂ ਵਿੱਚ 301 ਦੌੜਾਂ ‘ਤੇ ਆਲ ਆਊਟ ਹੋ ਗਿਆ। ਐਂਡੀ ਬਾਲਬਰਨੀ ਨੇ 109 ਅਤੇ ਕਰਟਿਸ ਕੈਂਪਰ ਨੇ 84 ਦੌੜਾਂ ਬਣਾਈਆਂ।
ਅਫਗਾਨਿਸਤਾਨ ਲਈ ਯਾਮੀਨ ਅਹਿਮਦਜ਼ਈ ਨੇ ਚਾਰ ਅਤੇ ਰਾਸ਼ਿਦ ਖਾਨ ਨੇ ਤਿੰਨ ਵਿਕਟਾਂ ਲਈਆਂ। ਮੈਕਡੋਨੋ ਨੇ ਆਇਰਲੈਂਡ ਲਈ ਤਿੰਨ ਅਤੇ ਗੈਵਿਨ ਹੋਏ ਨੇ ਦੋ ਵਿਕਟਾਂ ਲਈਆਂ। ਅਟਲ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਗੁਰਬਾਜ਼ ਜਲਦੀ ਆਊਟ ਹੋਏ, ਅਟਲ ਅਤੇ ਜ਼ਦਰਾਨ ਨੇ ਪਾਰੀ ਨੂੰ ਸਥਿਰ ਕੀਤਾ
ਅਫਗਾਨਿਸਤਾਨ ਨੂੰ ਸ਼ੁਰੂਆਤੀ ਝਟਕਾ ਲੱਗਾ। ਪਿਛਲੇ ਮੈਚ ਦੇ ਸਭ ਤੋਂ ਵੱਧ ਸਕੋਰਰ ਰਹਿਮਾਨਉੱਲਾ ਗੁਰਬਾਜ਼ ਦੂਜੇ ਓਵਰ ਵਿੱਚ ਆਊਟ ਹੋ ਗਏ।
ਇਸ ਤੋਂ ਬਾਅਦ ਅਟਲ ਅਤੇ ਜ਼ਦਰਾਨ ਨੇ ਦੂਜੀ ਵਿਕਟ ਲਈ 231 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਇਹ ਅਫਗਾਨਿਸਤਾਨ ਦੀ ਇਸ ਵਿਕਟ ਲਈ ਵਨਡੇ ਮੈਚਾਂ ਵਿੱਚ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਇਨ੍ਹਾਂ ਦੋਵਾਂ ਨੇ ਕਰੀਨ ਸਾਦਿਕ ਅਤੇ ਮੁਹੰਮਦ ਸ਼ਹਿਜ਼ਾਦ ਦੇ 16 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ, ਜਿਨ੍ਹਾਂ ਨੇ ਸਕਾਟਲੈਂਡ ਵਿਰੁੱਧ 218 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
Read More: ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਆਸਟ੍ਰੇਲੀਆ 198 ਦੌੜਾਂ ‘ਤੇ ਆਲ ਆਊਟ
